ਕੈਨੇਡਾ ਚੋਣਾਂ 2019 : ਜਸਟਿਨ ਟਰੂਡੋ ਕੈਨੇਡਾ ‘ਚ ਜਗਮੀਤ ਸਿੰਘ ਦਾ ਸਾਥ ਲੈ ਕੇ ਮੁੜ ਬਣਾ ਸਕਦੇ ਨੇ ਸਰਕਾਰ !

By  Shanker Badra October 22nd 2019 02:16 PM -- Updated: October 22nd 2019 02:33 PM

ਕੈਨੇਡਾ ਚੋਣਾਂ 2019 : ਜਸਟਿਨ ਟਰੂਡੋ ਕੈਨੇਡਾ ‘ਚ ਜਗਮੀਤ ਸਿੰਘ ਦਾ ਸਾਥ ਲੈ ਕੇ ਮੁੜ ਬਣਾ ਸਕਦੇ ਨੇ ਸਰਕਾਰ !:ਓਟਾਵਾ : ਕੈਨੇਡਾ 'ਚ ਹਾਲ ਹੀ ਹੋਈਆਂ 43 ਵੀਆਂ ਫੈਡਰਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ 156 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣੇ ਕੇ ਉੱਭਰੀ ਹੈ ਪਰ ਉਹ ਅਜੇ ਵੀ ਬਹੁਮਤ ਦੇ ਅੰਕੜੇ 13 ਸੀਟਾਂ ਦੂਰ ਹੈ।

ਦਰਅਸਲ 'ਚ ਕੈਨੇਡਾ ਦੀ ਲਿਬਰਲ ਪਾਰਟੀ ਨੇ ਫੈਡਰਲ ਚੋਣਾਂ ਵਿਚ 158 ਜ਼ਿਲਿਆਂ ਵਿਚ ਜਿੱਤ ਹਾਸਲ ਕੀਤੀ ਹੈ। ਉਂਝ ਬਹੁਮਤ ਲਈ ਘੱਟੋ-ਘੱਟ 170 ਸੀਟਾਂ ਦੀ ਲੋੜ ਹੁੰਦੀ ਹੈ ਪਰ ਲਿਬਰਲ ਪਾਰਟੀ ਦੇ ਹਿੱਸੇ 156 ਸੀਟਾਂ ਹੀ ਆਈਆਂ ਹਨ ,ਜਿਸ ਕਰਕੇ ਜਸਟਿਨ ਟਰੂਡੋ ਕੈਨੇਡਾ ‘ਚਜਗਮੀਤ ਸਿੰਘ ਦਾ ਸਾਥ ਲੈ ਕੇਮੁੜ ਸਰਕਾਰ ਬਣਾ ਸਕਦੇ ਹਨ।

ਕੈਨੇਡਾ ਚੋਣ ਕਮਿਸ਼ਨ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ 'ਚ 338 ਸੀਟਾਂ 'ਤੇ ਹੋਈਆਂ ਚੋਣਾਂ 'ਚ ਲਿਬਰਲ ਪਾਰਟੀ ਨੂੰ 33.0 ਫ਼ੀਸਦੀ ਵੋਟਾਂ ਮਿਲੀਆਂ ਹਨ, ਜਦੋਂਕਿ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ ਨੂੰ 34.4 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ। ਉੱਥੇ ਹੀ ਬਲੋਕ ਕਿਊਬੈਕਸ ਨੂੰ 7.7 ਫ਼ੀਸਦੀ, ਜਗਮੀਤ ਸਿੰਘ ਦੀ ਐੱਨ.ਡੀ.ਪੀ. ਨੂੰ 15.09 ਫ਼ੀਸਦੀ, ਗਰੀਨ ਪਾਰਟੀ ਨੂੰ 6.5 ਫ਼ੀਸਦੀ ਵੋਟਾਂ ਮਿਲੀਆਂ ਹਨ।

ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਝੋਲੀ ‘ਚ 156 (+3) ਸੀਟਾਂ ਆਈਆਂ ਹਨ, ਜਦਕਿ ਕੰਸਰਵੇਟਿਵ ਪਾਰਟੀ, ਜਿਸਦੇ ਆਗੂ ਐਂਡਰੀਊ ਸ਼ੀਅਰ ਹਨ, ਨੂੰ 122 (+2) ਸੀਟਾਂ ਹਾਸਲ ਹੋਈਆ ਹਨ। ਬਲਾਕ ਨੂੰ 32 ਵੋਟਾਂ ਜਦੋਂਕਿ ਐਨਡੀਪੀ 24 (+1) ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ। ਗ੍ਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਜਦੋਂਕਿ 1 ਸੀਟ ਦੂਜਿਆਂ ਨੂੰ ਮਿਲੀ ਹਨ।

ਦੱਸ ਦੇਈਏ ਕਿ ਪੰਜਾਬੀਆਂ ਦੀ ਹਰ ਜਗ੍ਹਾ ਬੱਲੇ -ਬੱਲੇ ਹੁੰਦੀ ਹੈ। ਕੈਨੇਡਾ 'ਚ ਇਸ ਵਾਰ ਵੀ ਪੰਜਾਬੀਆਂ ਦੀ ਭਾਰੀ ਗਿਣਤੀ ਕਾਰਨ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਕੈਨੇਡਾ ਫੈਡਰਲ ਚੋਣਾਂ ਵਿੱਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲ੍ਹਾਂ ‘ਚ ਹੇਠ ਲਿਖੀਆਂ ਸੀਟਾਂ ਸ਼ਾਮਲ ਹਨ:

ਲਿਬਰਲ ਪਾਰਟੀ -ਅੰਜੂ ਢਿੱਲੋਂ,ਰਾਜ ਸੈਣੀ ,ਗਗਨ ਸਿਕੰਦ,ਹਰਜੀਤ ਸਿੰਘ ਸੱਜਣ ,ਰਣਦੀਪ ਸਿੰਘ ਸਰਾਏ,ਮਨਿੰਦਰ ਸਿੰਘ ਸਿੱਧੂ,ਰਮੇਸ਼ ਸੰਘਾ,ਸੁੱਖ ਧਾਲੀਵਾਲ,ਨਵਦੀਪ ਸਿੰਘ ਬੈਂਸ ,ਰੂਬੀ ਸਹੋਤਾ ,ਸੋਨੀਆ ਸਿੱਧੂ,ਕਮਲ ਖਹਿਰਾ ਅਤੇ ਬਰਦੀਸ਼ ਚੱਘਰ

ਐਨਡੀਪੀ- ਜਗਮੀਤ ਸਿੰਘ

ਕੰਜ਼ਰਵੇਟਿਵ ਪਾਰਟੀ -ਟਿਮ ੳੱੁਪਲ,ਜੈਗ ਸਹੋਤਾ, ਜਸਰਾਜ ਹੱਲਣ ਅਤੇ ਬੋਬ ਸਰੋਆ

-PTCNews

Related Post