ਪ੍ਰਵਾਸੀਆਂ ਲਈ ਖੁਸ਼ਖਬਰੀ: ਕੈਨੇਡਾ 'ਚ ਘਰ ਲੈਣਾ ਹੋਇਆ ਸਸਤਾ!

By  Joshi November 26th 2017 03:01 PM

ਹਰ ਸਾਲ ਲੱਖਾਂ ਲੋਕ ਵਿਦੇਸ਼ਾਂ 'ਚ ਜਾ ਕੇ ਵਧੀਆ ਭਵਿੱਖ ਦੀ ਆਸ 'ਚ ਕੰਮ ਕਾਰ ਕਰਦੇ ਹਨ। ਸਾਰੀਆਂ ਜ਼ਰੂਰਤਾਂ ਦੇ ਨਾਲ ਇੱਕ ਘਰ ਅਜਿਹੀ ਚੀਜ਼ ਹੈ ਜੋ ਕਿ ਹਰ ਇੱਕ ਦੀ ਲੋੜ ਹੁੰਦੀ ਹੈ ਅਤੇ ਆਪਣੇ ਘਰ 'ਚ ਹਰ ਇਨਸਾਨ ਸੁਰੱਖਿਅਤ ਅਤੇ ਤਸੱਲੀਬਖਸ਼ ਮਹਿਸੂਸ ਕਰਦਾ ਹੈ, ਇਹ ਕਿਹਾ ਹੈ ਕੈਨੇਡਾ ਦੇ ਬੁਨਿਆਦੀ ਸਹੂਲਤਾਂ ਬਾਰੇ ਮੰਤਰੀ ਅਮਰਜੀਤ ਸਿੰਘ ਸੋਹੀ ਨੇ।

ਪ੍ਰਵਾਸੀਆਂ ਲਈ ਖੁਸ਼ਖਬਰੀ: ਕੈਨੇਡਾ 'ਚ ਘਰ ਲੈਣਾ ਹੋਇਆ ਸਸਤਾ!ਉਹਨਾਂ ਜਾਣਕਾਰੀ ਦਿੱਤੀ ਕਿ ਕੈਨੇਡਾ ਦੇ ਪਰਿਵਾਰ, ਬੱਚਿਆਂ ਤੇ ਸਮਾਜ ਬਾਰੇ ਵਿਕਾਸ ਮੰਤਰੀ ਜੀਨ ਵੇਸ ਡਕਲਸ ਵੱਲੋਂ ਤਕਰੀਬਨ 40 ਅਰਬ ਡਾਲਰ ਦੀ ਲਾਗਤ ਵਾਲੀ ਰਾਸ਼ਟਰੀ ਮਕਾਨ ਰਣਨੀਤੀ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਮੁੱਖ ਮਕਸਦ ਬੇਘਰਿਆਂ ਦੀ ਗਿਣਤੀ ਘੱਟ ਕਰਨਾ ਹੋਵੇਗਾ।

ਪ੍ਰਵਾਸੀਆਂ ਲਈ ਖੁਸ਼ਖਬਰੀ: ਕੈਨੇਡਾ 'ਚ ਘਰ ਲੈਣਾ ਹੋਇਆ ਸਸਤਾ!ਉਹਨਾਂ ਕਿਹਾ ਕਿ ਕੈਨੇਡਾ 'ਚ ਤਕਰੀਬਨ ੧੭ ਲੱਖ ਲੋਕ ਹਨ ਜਿਹਨਾਂ ਨੂੰ ਘਰ ਦੀ ਜ਼ਰੂਰਤ ਹੈ ਅਤੇ ਇਸ ਗਿਣਤੀ ਨੂੰ 50 ਫੀਸਦੀ ਤੱਕ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਪ੍ਰਵਾਸੀਆਂ ਲਈ ਖੁਸ਼ਖਬਰੀ: ਕੈਨੇਡਾ 'ਚ ਘਰ ਲੈਣਾ ਹੋਇਆ ਸਸਤਾ!ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ੨੦੦੫ ਤੋਂ ੨੦੧੫ ਤੱਕ ਬਣੇ ਨਵੇਂ ਹਾਊਸਿੰਗ ਯੂਨਿਟਾਂ ਦੀ ਤੁਲਨਾ 'ਚ ੪ ਗੁਣਾ ਮਕਾਨਾਂ ਦੀ ਉਸਾਰੀ ਅਤੇ ਮੁਰੰਤਮ ਹੋਵੇਗੀ ਤਾਂ ਜੋ ਲੋਕਾਂ ਖਾਸਕਰ ਪਰਿਵਾਰਕ ਹਿੰਸਾ ਪੀੜਤਾਂ, ਸੀਨੀਅਰ ਸ਼ਹਿਰੀਆਂ, ਅੰਗਹੀਣਾਂ ਤੇ ਸ਼ਰਨਾਰਥੀਆਂ ਸਮੇਤ ਹੋਰ ਨਾਗਰਿਕਾਂ ਦੀ ਘਰ ਦੀ ਲੋੜ ਪੂਰੀ ਕੀਤੀ ਜਾ ਸਕੇ।

—PTC News

Related Post