ਕੈਨੇਡਾ 'ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ

By  Shanker Badra June 22nd 2018 03:45 PM

ਕੈਨੇਡਾ 'ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ:ਕੈਨੇਡਾ 'ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਗੈਂਗਵਾਰ ਖਿਲਾਫ ਸਖ਼ਤ ਕਦਮ ਚੁੱਕਿਆ ਹੈ।Canada in Increasing violence Against Punjabi ministers taken Stepsਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ 'ਚ 2 ਸਿੱਖ ਨੌਜਵਾਨ 16 ਸਾਲ ਜੇਸਨ ਝੂਟੀ ਅਤੇ 17 ਸਾਲਾ ਜੈਸੀ ਭੰਗਲ ਨੂੰ ਗੈਂਗ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ,ਜਿਸ ਨਾਲ ਇਹ ਦੋਵੇਂ ਨੌਜਵਾਨ ਛੋਟੀ ਉਮਰੇ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।ਹਾਲਾਂਕਿ ਪਹਿਲਾਂ ਵੀ ਸੈਂਕੜੇ ਨੌਜਵਾਨ ਗੈਂਗ ਹਿੰਸਾ ਦੀ ਬਲੀ ਚੜ੍ਹ ਚੁੱਕੇ ਸਨ ਪਰ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਡਰੱਗ ਅਤੇ ਗੈਂਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।Canada in Increasing violence Against Punjabi ministers taken Stepsਰੈਲੀ ਵਿਚ ਜਿੱਥੇ ਗੈਂਗ ਹਿੰਸਾ ਨਾਲ ਸੰਬੰਧਤ ਪਰਿਵਾਰਾਂ ਨੇ ਡਰੱਗ ਅਤੇ ਗੈਂਗ ਦੇ ਖਿਲਾਫ ਆਵਾਜ਼ ਉਠਾਈ,ਉਥੇ ਭਾਈਚਾਰੇ ਦੇ ਵੱਖ-ਵੱਖ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਆਏ ਲੋਕਾਂ ਨੂੰ ਗੈਂਗਵਾਰ ਖਿਲਾਫ ਲਾਮਬੰਦ ਕੀਤਾ।ਇਸ ਦੌਰਾਨ ਲੋਕਾਂ ਵਿਚ ਰੋਸ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਮੌਕੇ ‘ਤੇ ਆਏ ਬਹੁਤ ਸਾਰੇ ਲੀਡਰਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਸ਼ਰੇਆਮ ਉਨ੍ਹਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। Canada in Increasing violence Against Punjabi ministers taken Stepsਜਿਸ ਤੋਂ ਬਾਅਦ ਕੈਨੇਡਾ 'ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਸਖਤ ਕਦਮ ਚੁੱਕਿਆ ਹੈ।ਇਕ ਸਾਂਝੇ ਬਿਆਨ ਵਿਚ ਬਰੈਂਪਟਨ ਦੇ ਸੰਸਦ ਮੈਂਬਰ ਰਾਜ ਗਰੇਵਾਲ,ਕਮਲ ਖੇੜਾ,ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਛੇਤੀ ਹੀ ਹਿੰਸਾ ਵਧਾਉਣ ਦੇ ਮੂਲ ਕਾਰਨਾਂ ਨੂੰ ਸੰਬੋਧਤ ਕਰਨ ਲਈ ਬਰੈਂਪਟਨ ਦੇ ਮੇਅਰ,ਪੁਲਿਸ ਅਤੇ ਹੋਰ ਅਥਾਰਟੀਆਂ ਨੂੰ ਮਿਲਣਗੇ। Canada in Increasing violence Against Punjabi ministers taken Stepsਕੈਨੇਡੀਅਨ-ਪੰਜਾਬੀ ਸੰਸਦ ਮੈਂਬਰਾਂ ਨੇ ਆਪਣੇ ਭਾਈਚਾਰੇ ਸਮੇਤ ਸਾਰੇ ਹਿੱਸੇਦਾਰਾਂ ਨੂੰ ਇਸ ਗੱਲ ਦਾ ਸਮੁੱਚੇ ਢੰਗ ਨਾਲ ਜਵਾਬ ਦੇਣ ਅਤੇ ਹਿੰਸਾ ਦੀਆਂ ਹੋਰ ਘਟਨਾਵਾਂ ਨੂੰ ਰੋਕਣ ਦੀ ਅਪੀਲ ਕੀਤੀ।

-PTCNews

Related Post