ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮੰਗਣੀ ਪਈ ਮੁਆਫੀ, ਜਾਣੋ ਕਿਉਂ?

By  Joshi November 26th 2017 02:24 PM

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦੇਸ਼ 'ਚ ਭਾਈਚਾਰਕ ਸਾਂਝ ਵਧਾਉਣ ਲਈ ਆਦੀਵਾਸੀ ਭਾਈਚਾਰੇ ਮੁਆਫ਼ੀ ਮੰਗੀ ਹੈ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਕੱਲ੍ਹ ਨਿਊ ਫਾਊਡਲੈਂਡ ਉੱਥੇ ਦੇ ਸਰਕਾਰੀ ਸਕੂਲਾਂ ਵਿੱਚ (੧੯ਵੀਂ ਅਤੇ ੨੦ਵੀਂ ਸਦੀ ਦੌਰਾਨ) ਪੜ੍ਹਦੇ ਰਹੇ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੀ ਹੈ।

ਉਹਨਾਂ ਨੇ ਬਸਤੀਵਾਦੀ ਨਿਜ਼ਾਮ ਨੂੰ ਕੈਨੇਡਾ ਦੇ ਇਤਿਹਾਸ ਦਾ ਸ਼ਰਮਨਾਕ ਹਿੱਸਾ ਦੱਸਿਆ ਅਤੇ ਕਿਹਾ ਕਿ ਇਸ ਸਾਡੀ ਬਦਕਿਸਮਤੀ ਹੈ ਕਿ ਬਸਤੀਵਾਦੀ ਨੀਤੀ ਤਹਿਤ ਆਦੀਵਾਸੀਆਂ ਦੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਰੱਖਿਆ ਜਾਂਦਾ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮੰਗਣੀ ਪਈ ਮੁਆਫੀ, ਜਾਣੋ ਕਿਉਂ?ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਬਰਾਬਰਤਾ ਅਤੇ ਸਤਿਕਾਰ ਦਾ ਹੱਕ ਹੈ, ਜੋ ਉਹਨਾਂ ਨੂੰ ਨਹੀਂ ਮਿਲਿਆ।

ਦਰਅਸਲ, ਅਗਲੀਆਂ ਪੀੜ੍ਹੀਆਂ ਨੂੰ ਕੈਨੇਡੀਅਨ ਸਮਾਜ ਦੇ ਬਰਾਬਰ ਬਣਾਉਣ ਅਤੇ ਸਿੱਖਿਆ ਦੇ ਨਾਮ 'ਤੇ ਅਜਿਹੇ ਬੋਰਡਿੰਗ ਸਕੂਲ ਚਲਾਏ ਜਾਂਦੇ ਸਨ, ਜਿੱਥੇ ੪ ਤੋਂ ੧੬ ਸਾਲਾਂ ਦੇ ਆਦੀਵਾਸੀ ਬੱਚਿਆਂ ਨੂੰ ਜ਼ਬਰਦਸਤੀ ਰੱਖ ਕੇ ਪੜ੍ਹਾਇਆ ਜਾਂਦਾ ਸੀ। ਕੁੜੀਆਂ ਮੁੰਡਿਆਂ ਨੂੰ ਅਲੱਗ ਰੱਖਿਆ ਜਾਂਦਾ ਸੀ ਅਤੇ ਭੈਣ ਭਰਾਵਾਂ ਤੱੱਕ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ। ਜਿਸ ਕਾਰਨ ਟਰੂਡੋ ਨੇ ਉਸ ਭਾਈਚਾਰੇ ਤੋਂ ਮੁਆਫੀ ਮੰਗੀ ਹੈ।

—PTC News

Related Post