ਕੈਨੇਡਾ ਦੇ ਪੰਜਾਬੀਆਂ ਲਈ ਵੱਡੀ ਖ਼ਬਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਲਈ 27 ਸਤੰਬਰ ਤੋਂ ਉੱਡੇਗਾ ਜਹਾਜ਼

By  Jashan A June 14th 2019 04:48 PM

ਕੈਨੇਡਾ ਦੇ ਪੰਜਾਬੀਆਂ ਲਈ ਵੱਡੀ ਖ਼ਬਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਲਈ 27 ਸਤੰਬਰ ਤੋਂ ਉੱਡੇਗਾ ਜਹਾਜ਼,ਸ੍ਰੀ ਅੰਮ੍ਰਿਤਸਰ ਸਾਹਿਬ: ਕੈਨੇਡਾ 'ਚ ਵਸਦੇ ਪੰਜਾਬੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀ ਹਵਾਬਾਜੀ ਕੰਪਨੀ ਏਅਰ ਇੰਡੀਆ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਲਈ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ, ਜੋ 27 ਸਤੰਬਰ 2019 ਨੂੰ ਜਹਾਜ਼ ਪਹਿਲੀ ਉਡਾਨ ਸ੍ਰੀ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਭਰੇਗਾ।

ਇਸ ਦੀ ਜਾਣਕਾਰੀ ਭਾਰਤੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ ਹੈ, ਜਿਨ੍ਹਾਂ ਨੇ ਫੇਸਬੁਕ ਤੇ ਪੋਸਟ ਸਾਝੀ ਕਰਦਿਆਂ ਕਿਹਾ ਹੈ ਕਿ "ਮੈਨੂੰ ਇਹ ਐਲਾਨ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਵਿਸ਼ਵ ਪ੍ਰਯਟਨ ਦਿਵਸ 27 ਸਤੰਬਰ 2019 ਤੋਂ ਏਅਰ ਇੰਡੀਆ ਵਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰੰਟੋ ਵਾਸਤੇ ਹਫਤੇ ਵਿਚ ਤਿੰਨ ਦਿਨ ਲਈ ਸਿੱਧੀ ਉਡਾਨ ਸੇਵਾ ਦੀ ਆਰੰਭਤਾ ਹੋ ਰਹੀ ਹੈ।

ਹੋਰ ਪੜ੍ਹੋ:ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਪੁਲਿਸ ਤੇ ਬਾਈਕ ਰਾਈਡਰਸ ਨੇ ਨਸ਼ਿਆਂ ਖਿਲਾਫ ਕੱਢੀ ਵਿਸ਼ਾਲ ਰੈਲੀ

ਇਹ ਗੁਰੂ ਨਗਰੀ ਦੇ ਨਿਵਾਸੀਆਂ ਅਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਤੋਂ ਆਏ ਸ਼ਰਧਾਲੂਆਂ ਦੀ ਇਕ ਬੜੀ ਸਮੇਂ ਤੋਂ ਮੰਗ ਸੀ ਜੋ ਸ਼੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਮੱਥਾ ਟੇਕਣ ਆਉਂਦੇ ਸੀ, ਮੈਨੂੰ ਖੁਸ਼ੀ ਹੈ ਕਿ ਮੈਂ ਇਸ ਛੋਟੀ ਜਿਹੀ ਸੇਵਾ ਵਿਚ ਯੋਗਦਾਨ ਪਾਉਣ ਵਿਚ ਕਾਮਯਾਬ ਰਿਹਾ ਹਾਂ ,ਇਹ ਗੁਰੂ ਨਗਰੀ ਦੇ ਵਿਕਾਸ ਦੀ ਯਾਤਰਾ ਦੀ ਸ਼ੁਰੂਆਤ ਹੈ ।"

-PTC News

Related Post