ਕੈਨੇਡਾ 'ਚ ਸਕਾਰਬੋ ਬੀਚ 'ਤੇ ਮੋਹਾਲੀ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

By  Shanker Badra July 3rd 2019 12:15 PM

ਕੈਨੇਡਾ 'ਚ ਸਕਾਰਬੋ ਬੀਚ 'ਤੇ ਮੋਹਾਲੀ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ:ਮੋਹਾਲੀ : ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਕਾਰਬੋ ਵਿਖੇ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ।ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਰੁਪੇਸ਼ ਨਰੂਲਾ ਵਜੋਂ ਹੋਈ ਹੈ , ਜੋ ਮੋਹਾਲੀ ਦਾ ਰਹਿਣ ਵਾਲਾ ਹੈ।ਉਹ ਕੈਨੇਡਾ ਦੇ ਸ਼ਹਿਰ ਸਕਾਰਬੋ 'ਚ ਸਥਿਤ ਇੱਕ ਬੀਚ 'ਤੇ ਕੈਨੇਡਾ ਦਿਵਸ ਮਨਾਉਣ ਲਈ ਗਿਆ ਸੀ ਅਤੇ ਸਮੁੰਦਰ ਵਿਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਹੈ। [caption id="attachment_314474" align="aligncenter" width="300"]Canada Scarborough beach Mohali Young Death due to drowning ਕੈਨੇਡਾ 'ਚ ਸਕਾਰਬੋ ਬੀਚ 'ਤੇ ਮੋਹਾਲੀ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ[/caption] ਮਿਲੀ ਜਾਣਕਾਰੀ ਅਨੁਸਾਰ ਰੁਪੇਸ਼ ਦਾ ਵਿਆਹ ਮਾਰਚ ਮਹੀਨੇ ਵਿਚ ਹੋਇਆ ਸੀ, ਜਿਸ ਤੋਂ ਬਾਅਦ ਉਹ 20 ਜੂਨ ਨੂੰ ਵਾਪਸ ਕੈਨੇਡਾ ਚਲਾ ਗਿਆ। ਉਸ ਦੀ ਪਤਨੀ ਨੇ ਅਗਲੇ ਮਹੀਨੇ ਉਸ ਕੋਲ ਜਾਣਾ ਸੀ ਪਰ ਅਜਿਹਾ ਹੋ ਨਹੀਂ ਸਕਿਆ। ਰੁਪੇਸ਼ ਦੇ ਪਿਤਾ ਪਵਨ ਨਰੂਲਾ ਦਾ ਇਥੇ ਸੋਹਾਣਾ ਵਿਖੇ ਨਰੂਲਾ ਟੈਂਟ ਸਟੋਰ ਸੀ, ਜਿਨ੍ਹਾਂ ਦਾ ਕਿ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਜਦੋਂ ਮ੍ਰਿਤਕ ਨੌਜਵਾਨ ਰੁਪੇਸ਼ ਨਰੂਲਾ ਦੇ ਮੌਤ ਦੀ ਖ਼ਬਰ ਮੰਗਲਵਾਰ ਦੁਪਹਿਰ ਵੇਲੇ ਪਰਿਵਾਰ ਨੂੰ ਮਿਲੀ ਤਾਂ ਉਸ ਤੋਂ ਬਾਅਦ ਉਸ ਦੇ 7 ਫ਼ੇਜ਼ ਸਥਿਤ ਘਰ ਵਿਚ ਮਾਤਮ ਛਾਅ ਗਿਆ। [caption id="attachment_314475" align="aligncenter" width="300"]Canada Scarborough beach Mohali Young Death due to drowning ਕੈਨੇਡਾ 'ਚ ਸਕਾਰਬੋ ਬੀਚ 'ਤੇ ਮੋਹਾਲੀ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ[/caption] ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਦੇ ਭਰਾ ਭਾਵੇਸ਼ ਨਰੂਲਾ ਨੇ ਦੱਸਿਆ ਕਿ ਰੁਪੇਸ਼ ਤਿੰਨ ਕੁ ਸਾਲ ਪਹਿਲਾਂ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਪੜ੍ਹਨ ਲਈ ਗਿਆ ਸੀ ਉਸ ਦੀ ਪੜ੍ਹਾਈ ਖ਼ਤਮ ਹੋਣ ਉਪਰੰਤ ਹੁਣ ਉਹ ਨੌਕਰੀ ਕਰ ਰਿਹਾ ਸੀ। [caption id="attachment_314473" align="aligncenter" width="300"]Canada Scarborough beach Mohali Young Death due to drowning ਕੈਨੇਡਾ 'ਚ ਸਕਾਰਬੋ ਬੀਚ 'ਤੇ ਮੋਹਾਲੀ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਿਤ 274 ਨਾਂ ਕਾਲੀ ਸੂਚੀ ‘ਚੋਂ ਹਟਾਏ : ਸੁਖਬੀਰ ਸਿੰਘ ਬਾਦਲ ਉਹ ਬੀਚ 'ਤੇ ਨਹਾਉਣ ਲਈ ਗਏ ਸਨ ਪਰ ਲਹਿਰਾਂ ਨਾਲ ਡੂੰਘੇ ਪਾਣੀ ਵਿਚ ਵਹਿ ਗਿਆ।ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਡੁੱਬਣ ਨਾਲ ਮੌਤ ਹੋ ਗਈ।ਉਸ ਦੀ ਲਾਸ਼ ਨੂੰ 'ਸਕਾਰਬੋ' ਦੇ ਕਾਲਿੰਗ ਵੁੱਡ ਹਸਪਤਾਲ ਵਿਚ ਰਖਵਾਇਆ ਗਿਆ ਹੈ।ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ। -PTCNews

Related Post