ਕੈਨੇਡਾ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਕੈਨੇਡੀਅਨ ਇੰਮੀਗ੍ਰੇਸ਼ਨ ਨੇ ਕੀਤਾ ਵੱਡਾ ਐਲਾਨ

By  Joshi June 26th 2018 04:39 AM -- Updated: June 26th 2018 04:47 AM

ਕੈਨੇਡਾ ਪੜ੍ਹਾਈ ਕਰਨ ਦੇ ਚਾਹਵਾਨਾਂ ਲਈ ਕੈਨੇਡੀਅਨ ਇੰਮੀਗ੍ਰੇਸ਼ਨ ਨੇ ਕੀਤਾ ਵੱਡਾ ਐਲਾਨ

ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੀ ਇੰਮੀਗ੍ਰੇਸ਼ਨ ਵੱਲੋਂ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਕੈਨੇਡਾ ਜਾ ਕੇ ਪੜ੍ਹਨ ਵਾਲੇ ਚਾਹਵਾਨਾਂ ਨੂੰ ਕੈਨੇਡਾ ਨੇ ਵੀਜ਼ਾ ਦੇਣ 'ਚ ਥੋੜ੍ਹੀ ਆਸਾਨੀ ਕਰ ਦਿੱਤੀ ਹੈ।

canada study visa rules more easy nowਇਮੀਗ੍ਰੇਸ਼ਨ ਵੱਲੋਂ ਵੀਜ਼ਾਂ ਨਿਯਮਾਂ 'ਚ ਨਰਮਾਈ ਤੋਂ ਇਲਾਵਾ ਇੰਮੀਗ੍ਰੇਸ਼ਨ ਅਧਿਕਾਰੀਆਂ ਮੁਤਾਬਕ, ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦੌਰਾਨ ਲੱਗਣ ਵਾਲੇ ਪ੍ਰੋਸੈਸਿੰਗ ਟਾਈਮ ਨੂੰ ਵੀ ਘਟਾ ਦਿੱਤਾ ਹੈ।

ਇਹ ਫਾਇਦਾ ਭਾਰਤੀਆਂ ਤੋਂ ਇਲਾਵਾ ਚੀਨ, ਵਿਅਤਨਾਮ ਅਤੇ ਫਿਲੀਪਨ ਵਿਦਿਆਰਥੀਆਂ ਨੂੰ ਹੋਵੇਗਾ।

ਇਸ ਤੋਂ ਇਲਾਵਾ ਜੇ ਇੰਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਮੰਨੀਏ ਤਾਂ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਪਣੇ ਇਥੇ ਬੁਲਾਉਣ ਲਈ ਸਟੂਡੈਂਟ ਡਾਇਰੈਕਟ ਸਕੀਮ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ ।

canada study visa rules more easy nowਦਰਅਸਲ, ਬ੍ਰਿਟੇਨ ਵੱਲੋਂ ਭਾਰਤੀਆਂ ਲਈ ਵੀਜ਼ਾ ਪ੍ਰਣਾਲੀ ਲਈ ਕੋਈ ਨਰਮੀ ਨਾ ਵਰਤਣ ਦਾ ਫੈਸਲਾ ਲਿਆ ਗਿਆ ਸੀ, ਜਿਸਦਾ ਫਾਇਦਾ ਲੈਂਦਿਆਂ ਕੈਨੇਡੀਅਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

—PTC News

Related Post