ਕੈਨੇਡਾ ਪੜ੍ਹਣ ਜਾਣ ਵਾਲਿਆਂ ਨੂੰ ਵੱਡਾ ਝਟਕਾ, ਪਿੱਛੇ ਬੈਠੇ ਮਾਪੇ ਵੀ ਹੋਏ ਪਰੇਸ਼ਾਨ 

By  Joshi September 21st 2018 03:03 PM -- Updated: September 21st 2018 03:55 PM

ਕੈਨੇਡਾ ਪੜ੍ਹਣ ਜਾਣ ਵਾਲਿਆਂ ਨੂੰ ਵੱਡਾ ਝਟਕਾ, ਪਿੱਛੇ ਬੈਠੇ ਮਾਪੇ ਵੀ ਹੋਏ ਪਰੇਸ਼ਾਨ

ਹਰ ਸਾਲ ਪੰਜਾਬ ਤੋਂ ਲੱਖਾਂ ਦੀ ਤਾਦਾਦ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਜਾਂ ਹੋਰ ਦੇਸ਼ਾਂ ਦਾ ਰੁਖ ਕਰਦੇ ਹਨ ਤਾਂ ਜੋ ਉਥੇ ਜਾ ਕੇ ਵਧੀਆ ਭਵਿੱਖ ਬਣਾ ਸਕਣ ਪਰ ਭਾਰਤ ਦੀ ਆਰਥਿਕਤਾ ਅਤੇ ਮੌਜੂਦਾ ਰੁਪਏ ਦੀ ਕੀਮਤ ਨੇ ਇਹਨਾਂ ਵਿਦਿਆਰਥੀਆਂ ਨੂੰ ਹੀ ਨਹੀਂ ਬਲਕਿ ਉਹਨਾਂ ਦੇ ਮਾਪਿਆਂ ਨੂੰ ਵੀ ਸੋਚਾਂ ਵਿੱਚ ਪਾ ਦਿੱਤਾ ਹੈ।

ਦਰਅਸਲ, ਵਿਦੇਸ਼ ਜਾਣ ਦੇ ਚਾਹਵਾਨਾਂ 'ਚ ਜਿੰਨ੍ਹਾਂ 'ਚ ਕਿ ਖਾਸਕਰ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵੱਧ ਹੁੰਦੀ ਹੈ, ਦੀ ਜੇਬ ਹੁਣ ਪਹਿਲਾਂ ਨਾਲੋਂ ਹੋਰ ਵੀ ਢਿੱਲੀ ਹੋ ਰਹੀ ਹੈ।

ਇਸਦਾ ਮੁੱਖ ਕਾਰਨ ਹੈ ਡਾਲਰ ਦੀ ਵੱਧਦੀ ਕੀਮਤ ਤੇ ਰੁਪਏ ਦੀ ਲਗਾਤਾਰ ਗਿਰਾਵਟ!

ਟਿਕਟ ਤੋਂ ਲੈ ਕੇ ਫੀਸਾਂ ਤੱਕ ਦਾ ਬਜਟ ਬਣਾਈ ਬੈਠੇ ਮਾਪਿਆਂ ਅਤੇ ਵਿਦਿਆਰਥੀਆਂ ਦੇ ਰੁਪਏ ਦੀ ਘੱਟ ਕੀਮਤ ਨੂੰ ਲੈ ਕੇ ਸਾਹ ਸੂਤੇ ਹੋਏ ਹਨ। ਇਹੀ ਨਹੀਂ ਪਿਛਲੇ ਕੁਝ ਸਮੇਂ ਵਿੱਚ ਕਾਲਜਾਂ ਦੀਆਂ ਫੀਸਾਂ 'ਚ ਵੀ ਵਾਧਾ ਹੋਇਆ ਹੈ।

ਕਈ ਬੱਚੇ ਜੋ ਕਿ ਦਸੰਬਰ ਦੀਆਂ ਛੁੱਟੀਆਂ 'ਚ ਮਾਪਿਆਂ ਨੂੰ ਮਿਲਣ ਦੀ ਤਿਆਰੀ 'ਚ ਸਨ, ਨੂੰ ਆਪਣੀ ਅੰਤਰਰਾਸ਼ਟਰੀ ਯਾਤਰਾ ਰੱਦ ਕਰਨੀ ਪੈ ਰਹੀ ਹੈ ਅਤੇ ਮਾਪੇ ਜੋ ਕਿ ਬੱਚਿਆਂ ਦੀ ਕਾਨਵੋਕੇਸ਼ਨ 'ਤੇ ਜਾਣ ਦੇ ਸੁਪਨੇ ਸਜਾਈ ਬੈਠੇ ਹਨ, ਨੂੰ ਵੀ ਵੱਡੇ ਝਟਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਡਾਲਰ ਕਦ ਦਾ 70 ਤੋਂ ਪਾਰ ਪਹੁੰਚ ਚੁੱਕਿਆ ਹੈ ਅਤੇ ਰੁਪਏ ਦੀ ਗਿਰਾਵਟ ਲਗਾਤਾਰ ਜਾਰੀ ਹੈ।

ਇਸ ਤੋਂ ਇਲਾਵਾ ਇੱਕ ਹੋਰ ਵੱਡਾ ਮਸਲਾ ਹੈ, ਜੋ ਕਿ ਹਿੰਸਕ ਘਟਨਾਵਾਂ 'ਚ ਵਾਧਾ ਹੋਣ ਤੋਂ ਬਾਅਦ ਦਾ ਨੋਟ ਕੀਤਾ ਗਿਆ ਹੈ - ਵੱਧ ਰਿਫਿਊਜ਼ਲ ਦਰ। ਦੱਸ ਦੇਈਏ ਕਿ ਅੱਜਕੱਲ੍ਹ ਇਹਨਾਂ ਘਟਨਾਵਾਂ ਕਾਰਨ ਅਤੇ ਫਾਈਲ ਲਗਾਉਣ ਨੂੰ ਲੈ ਕੇ ਨਕਲੀ ਏਜੰਟਾਂ ਦੀ ਧੋਖਾਧੜੀ ਕਾਰਨ ਵੀ ਵੀਜ਼ੇ ਰੱਦ ਹੋ ਰਹੇ ਹਨ।

—PTC News

 

 

 

ਜੇਕਰ ਤੁਸੀਂ ਕਿਸੇ ਭਰੋਸੇਯੋਗ ਏਜੰਟ ਤੋਂ ਸਟੱਡੀ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ। ਬਰਾਡਵੇਅ ਇਮੀਗ੍ਰੇਸ਼ਨ, ਜੋ ਕਿ ਸਟੱਡੀ ਵੀਜ਼ਾ ਮਾਹਰ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਧੋਖਾਧੜੀ ਤੋਂ ਬਿਨ੍ਹਾਂ ਸਿੱਧੇ ਅਤੇ ਅਸਲੀ ਕੇਸ ਫਾਈਲ ਕਰਨ ਲਈ ਜਾਣੇ ਜਾਂਦੇ ਹਨ।

canada study visa rupee rate decreasingPhone Number:

76965-76965

Related Post