ਕੈਨੇਡਾ: ਟੋਰਾਂਟੋ 'ਚ ਵਾਪਰੀ ਗੋਲੀਬਾਰੀ ਦੀ ਘਟਨਾ, 3 ਲੋਕ ਜ਼ਖਮੀ 

By  Joshi April 4th 2018 05:42 PM

ਕੈਨੇਡਾ: ਟੋਰਾਂਟੋ 'ਚ ਵਾਪਰੀ ਗੋਲੀਬਾਰੀ ਦੀ ਘਟਨਾ, 3 ਲੋਕ ਜ਼ਖਮੀ

ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਕੱਲ ਡਾਊਨਟਾਊਨ ਬਾਰ ਦੇ ਅਂਦਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸਦੀ ਪੁਸ਼ਟੀ ਟੋਰਾਂਟੋ ਪੁਲਸ ਨੇ ਕੀਤੀ ਹੈ। ਗੋਲੀਬਾਰੀ ਦੀ ਘਟਨਾ 'ਚ 3 ਲੋਕ ਜ਼ਖਮੀ ਹੋਏ ਹਨ।

ਪੁਲਸ ਅਧਿਕਾਰੀਆਂ ਅਨੁਸਾਰ, ਯੋਂਗੀ ਅਤੇ ਐਲਮ ਸਟਰੀਟ 'ਚ ਵਾਪਰੀ ਇਹ ਗੋਲੀਬਾਰੀ ਦੀ ਇਸ ਘਟਨਾ 'ਚ ਪੁਲਿਸ ਨੂੰ ਕੁੜੀ ਅਤੇ ਮੁੰਡਾ ਜ਼ਖਮੀ ਹਾਲਤ 'ਚ ਮਿਲੇ ਸਨ, ਜਿੰਨ੍ਹਾਂ ਦੀ ਉਮਰ ੨੦ ਸਾਲ ਹੈ। ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਨੇੜੇ ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਜਿੱਥੇ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਬਾਰੇ ਸਾਨੂੰ ਦੱਸਿਆ ਜਾਵੇ।

—PTC News

Related Post