ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ,ਨਵੇਂ ਸਾਲ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ

By  Shanker Badra December 28th 2018 09:27 PM -- Updated: December 29th 2018 04:10 PM

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ,ਨਵੇਂ ਸਾਲ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ:ਚੰਡੀਗੜ : ਕੈਨੇਡਾ ਜਾਣ ਦੇ ਚਾਹਵਾਨਾਂ ਲਈ ਨਵੇਂ ਸਾਲ ਤੋਂ ਨਵਾਂ ਨਿਯਮ ਲਾਗੂ ਹੋਵੇਗਾ।ਇਸ ਦੇ ਲਈ ਉਨ੍ਹਾਂ ਨੂੰ ਨਵੇਂ ਸਾਲ ਵਿੱਚ ਕੈਨੇਡਾ ਦਾ ਵੀਜ਼ਾ ਲੈਣ ਲਈ ਬਾਇਓਮੈਟ੍ਰਿਕਸ ਦੇਣੇ ਪੈਣਗੇ। [caption id="attachment_233772" align="aligncenter" width="282"]Canada Visa Biometrics Visitor Visas Work Permit New rules ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ,ਨਵੇਂ ਸਾਲ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ[/caption] ਜਿਸ ਦੇ ਲਈ ਵਿਜ਼ਟਰ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ, ਵਰਕ ਪਰਮਿਟ ਜਾਂ ਫਿਰ ਪੜ੍ਹਾਈ ਲਈ ,ਪੀ.ਆਰ , ਰਿਫਿਊਜੀ ਜਾਂ ਅਸਾਇਲਮ ਵਾਸਤੇ ਫਿੰਗਰਪ੍ਰਿੰਟਸ ਅਤੇ ਫੋਟੋ ਦੀ ਲੋੜ ਹੋਵੇਗੀ।ਹਾਲਾਂਕਿ ਇਹਨਾਂ ਨਵੇਂ ਨਿਯਮਾਂ 'ਚ ਕੁਝ ਛੋਟਾਂ ਜਰੂਰ ਹਨ। [caption id="attachment_233773" align="aligncenter" width="300"]Canada Visa Biometrics Visitor Visas Work Permit New rules ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ,ਨਵੇਂ ਸਾਲ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ[/caption] ਇਸ ਦੌਰਾਨ ਬਾਇਓਮੈਟ੍ਰਿਕਸ ਕੇਵਲ ਦਸ ਸਾਲ ਲਈ ਪ੍ਰਮਾਣਿਤ ਹੁੰਦਾ ਹੈ ਜਿਸਦਾ ਅਰਥ ਇਹ ਹੈ ਕਿ ਹਰ 10 ਸਾਲਾਂ ਬਾਅਦ ਬਾਇਓਮੈਟ੍ਰਿਕਸ ਦੇਣ ਦੀ ਲੋੜ ਹੈ ਪਰ ਜੇ ਬਿਨੈਕਾਰ ਨੇ ਪੀ.ਆਰ ਲਈ ਅਰਜ਼ੀ ਦਿੱਤੀ ਹੈ, ਤਾਂ ਜਦੋਂ ਵੀ ਉਹ ਅਪਲਾਈ ਕਰਦਾ ਹੈ ਤਾਂ ਉਸਨੂੰ ਬਾਇਓਮੈਟ੍ਰਿਕਸ ਦੇਣੇ ਪੈਣਗੇ। [caption id="attachment_233774" align="aligncenter" width="300"]Canada Visa Biometrics Visitor Visas Work Permit New rules ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ,ਨਵੇਂ ਸਾਲ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ[/caption] ਦੱਸ ਦੇਈਏ ਕਿ ਇਸ ਸਾਲ ਜੁਲਾਈ ਤੋਂ ਬਾਅਦ ਯੂਰਪ, ਮੱਧ ਪੂਰਬ ਅਤੇ ਅਫਰੀਕਾ ਦੇ ਬਿਨੈਕਾਰਾਂ ਲਈ ਬਾਇਓਮੈਟ੍ਰਿਕ ਪ੍ਰੀਕ੍ਰਿਆ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ ਪਰ ਹੁਣ ਏਸ਼ੀਆ, ਏਸ਼ੀਆ ਪੈਸੀਫਿਕ ਅਤੇ ਅਮਰੀਕਾ ਦੇ ਬਿਨੈਕਾਰਾਂ ਲਈ ਇਹ ਪ੍ਰਣਾਲੀ ਲਾਜ਼ਮੀ ਬਣ ਗਈ ਹੈ। ਸਟੱਡੀ/ਵਿਜ਼ਟਰ/ਟੂਰਿਸਟ ਵੀਜ਼ਾ ਸੰਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਬ੍ਰਾਡਵੇਅ (76965-76965) ‘ਤੇ ਸੰਪਰਕ ਕਰ ਸਕਦੇ ਹੋ। -PTCNews

Related Post