ਕੈਨੇਡੀਅਨ ਪਾਰਲੀਮੈਂਟ ਹਿਲ 'ਚ ਵਿਸਾਖੀ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ,ਦੇਖੋ ਵੀਡੀਓ

By  Shanker Badra April 8th 2019 10:15 PM -- Updated: April 8th 2019 10:38 PM

ਕੈਨੇਡੀਅਨ ਪਾਰਲੀਮੈਂਟ ਹਿਲ 'ਚ ਵਿਸਾਖੀ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ,ਦੇਖੋ ਵੀਡੀਓ:ਓਟਾਵਾ : ਵਿਸਾਖੀ ਦਾ ਤਿਓਹਾਰ ਜਿਥੇ ਪੰਜਾਬੀਆਂ ਵੱਲੋਂ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ,ਓਥੇ ਹੀ ਵਿਦੇਸ਼ਾਂ 'ਚ ਵਸਦੇ ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਇਸ ਦਿਹਾੜੇ ਨੂੰ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਕੈਨੇਡਾ ਦੀ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏ ਗਏ ਹਨ। ਇਸ ਦੌਰਾਨ ਸ੍ਰੀ ਆਖੰਡ ਪਾਠ ਦਿਨ ਸ਼ਨਿਚਰਵਾਰ ਨੂੰ ਆਰੰਭ ਹੋਏ ਅਤੇ ਸੋਮਵਾਰ ਨੂੰ ਭੋਗ ਪਾਏ ਗਏ ,ਜਿਸ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ।ਇਸ ਮੌਕੇ ਪੰਜਾਬੀ ਮੂਲ ਦੇ ਸਮੂਹ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ ਕਈ ਹੋਰ ਐਮ.ਪੀ ਵੀ ਪੁੱਜੇ ਹੋਏ ਸਨ।ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਸਿੱਖ ਸ਼ਰਧਾਲਆਂ ਨੇ ਵੀ ਆਪਣੀ ਹਾਜ਼ਰੀ ਭਰੀ ਹੈ। ਕੈਨੇਡਾ ਦੀ ਪਾਰਲੀਮੈਂਟ 'ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਬਾਰੇ ਜਾਣਕਾਰੀ ਦਿੰਦਿਆਂ ਡੋਰਵਾਲ-ਲਾਚੀਨ-ਲਾਸੇਲ ਤੋਂ ਮੈਂਬਰ ਆਫ ਪਾਰਲੀਮੈਂਟ ਅੰਜੂ ਢਿੱਲੋਂ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਇਕ ਟਵੀਟ ਕਰਕੇ ਦਿੱਤੀ ਹੈ।ਇਸ ਦੌਰਾਨ ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਅੱਜ ਤੋਂ ਸ਼ੁਰੂ ਹੋ ਰਿਹਾ ਹੈ।ਵਿਸਾਖੀ ਆਨ ਦ ਹਿੱਲ ਸੋਮਵਾਰ ਤੱਕ ਸੰਸਦ 'ਚ। ਸਾਰਿਆਂ ਦਾ ਸਵਾਗਤ ਹੈ।ਵਿਸਾਖੀ ਖਾਲਸਾ ਦੇ ਜਨਮ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਸਾਨੂੰ ਸਮਾਨਤਾ, ਏਕਤਾ, ਨਿਰਸੁਆਰਥ ਸੇਵਾ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਯਾਦ ਦਿਵਾਉਂਦੀ ਹੈ। -PTCNews

Related Post