ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵੇ ਜਗਾ ਕੇ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ

By  Shanker Badra November 13th 2020 01:55 PM

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵੇ ਜਗਾ ਕੇ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ:ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਤੇ ਦੁਨੀਆ ਭਰ 'ਚ ਵੱਸਦੇ ਭਾਰਤੀਆਂ ਨੂੰ ਦੀਵਾਲੀਆਂ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਫੇਸਬੁੱਕ 'ਤੇ ਦੀਵਾਲੀ ਦੀ ਖੁਸ਼ੀ ਵਿਚ ਦੀਵੇ ਜਗਾਉਂਦਿਆਂ ਅਤੇ ਆਨਲਾਈਨ ਲੋਕਾਂ ਨੂੰ ਵਧਾਈ ਦਿੰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਾਸ ਸੁਨੇਹਾ ਵੀ ਦਿੱਤਾ ਹੈ। [caption id="attachment_449125" align="aligncenter" width="300"]Canadian PM Justin Trudeau shares Diwali wishes ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵੇ ਜਗਾ ਕੇ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ[/caption] ਇਸ ਸਬੰਧੀ ਟਰੂਡੋ ਨੇ ਸੰਦੇਸ਼ ਜਾਰੀ ਕੀਤਾ ਅਤੇ ਕਿਹਾ, ''ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਚਾਨਣ ਅਤੇ ਚੰਗਿਆਈ ਹਮੇਸ਼ਾ ਕਾਇਮ ਰਹੇਗੀ। ਇਸ ਆਸ਼ਾਵਾਦੀ ਸੰਦੇਸ਼ ਨੂੰ ਮਨਾਉਣ ਅਤੇ ਇਸ ਮਹੱਤਵਪੂਰਨ ਤਿਉਹਾਰ ਨੂੰ ਦਰਸਾਉਣ ਲਈ ਮੈਂ ਅੱਜ ਦੇਰ ਸ਼ਾਮ ਇਕ ਵਰਚੂਅਲ ਜਸ਼ਨ 'ਚ ਸ਼ਾਮਿਲ ਹੋਇਆ। ਦੀਵਾਲੀ ਦੀਆਂ ਵਧਾਈਆਂ ਸਭ ਨੂੰ!' ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਟਵੀਟ ਵਿਚ ਵਰਚੂਅਲ ਜਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿਚ ਟਰੂਡੋ ਦੀਵਾ ਜਗਾਉਂਦੇ ਦਿਖਾਈ ਦੇ ਰਹੇ ਹਨ। ਲੋਕਾਂ ਵੱਲੋਂ ਟਰੂਡੋ ਦੇ ਸੰਦੇਸ਼ 'ਤੇ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। [caption id="attachment_449124" align="aligncenter" width="300"]Canadian PM Justin Trudeau shares Diwali wishes ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵੇ ਜਗਾ ਕੇ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ[/caption] ਦੱਸ ਦੇਈਏ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਲੋਕ ਰਹਿੰਦੇ ਹਨ, ਜੋ ਦੀਵਾਲੀ ਦੇ ਤਿਉਹਾਰ ਨੂੰ ਬਹੁਤ ਹੀ ਹੋਸ਼ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਦੱਸਣਯੋਗ ਹੈ ਕਿ ਕੈਨੇਡਾ ਦੀ ਰਾਜਨੀਤੀ ਵਿਚ ਵੀ ਬਹੁਤ ਸਾਰੇ ਭਾਰਤੀ ਸ਼ਾਮਲ ਹਨ। -PTCNews

Related Post