ਕੁਰਸੀ ਬਚਾਉਣ ਲਈ ਕੁਝ ਵੀ ਕਰ ਸਕਦੇ ਹਨ ਕੈਪਟਨ ਅਮਰਿੰਦਰ ਸਿੰਘ :ਬਿਕਰਮ ਸਿੰਘ ਮਜੀਠੀਆ

By  Jagroop Kaur June 24th 2021 08:09 PM

ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਵੱਡੇ ਇਲਜ਼ਾਮ ਲਾਏ ਹਨ। ਵੱਡੇ ਇਲਜ਼ਾਮ ਲਾਉਂਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਵਾਉਣ ਦਾ ਟਾਸਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਰਬਾਰ ਵੱਲੋਂ ਮਿਲੇ ਹੁਕਮਾਂ ’ਤੇ ਕੈਪਟਨ ਆਪਣੀ ਕੁਰਸੀ ਨੂੰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਫ਼ਿਰਾਕ ਵਿਚ ਹਨ।

ਮਜੀਠੀਆ ਦੇ ਕੈਪਟਨ 'ਤੇ ਵੱਡੇ ਇਲਜ਼ਾਮ, ਕਿਹਾ-ਕੁਰਸੀ ਨੂੰ ਬਚਾਉਣ ਲਈ ਬਾਦਲ ਸਾਬ੍ਹ ਨੂੰ  ਕਰਵਾਉਣਗੇ ਗ੍ਰਿਫ਼ਤਾਰ

Read more : ਬੰਗਲਾਦੇਸ਼ੀ ਮੌਲਾਨਾ ਵੱਲੋਂ ਫੇਸਬੁੱਕ ਇਮੋਜੀ ਖਿਲਾਫ ਫਤਵਾ ਜਾਰੀ, ਲੋਕਾਂ ਦਾ ਮਜਾਕ...

ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ’ਤੇ ਵਰ੍ਹਦੇ ਕਿਹਾ ਕਿ ਪੰਜਾਬ ਦੀ ਰਾਜਨੀਤੀ ’ਚ ਅਗਲੇ 6 ਮਹੀਨਿਆਂ ’ਚ ਬੇਅਦਬੀ ਦੇ ਮੁੱਦਿਆਂ ’ਤੇ ਕਿਸ ਤਰ੍ਹਾਂ ਦਾ ਸਿਆਸੀਕਰਨ ਹੋਣਾ ਹੈ, ਇਹ ਅੱਜ ਦੀਆਂ ਅਖ਼ਬਾਰਾਂ ਦੀਆਂ ਹੈੱਡਲਾਈਨਾਂ ਨੇ ਸਾਬਤ ਕਰ ਦਿੱਤਾ ਹੈ, ਜੋਕਿ ਗਾਂਧੀ ਪਰਿਵਾਰ ਹੀ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੁਣ ਫ਼ੈਸਲੇ ਨਹੀਂ ਕਰ ਸਕਦੀ ਅਤੇ ਦਿੱਲੀ ਦਰਬਾਰ ਹੁਣ ਪੰਜਾਬ ਦੇ ਫ਼ੈਸਲੇ ਕਰੇਗੀ। ਉਨ੍ਹਾਂ ਕਿਹਾ ਕਿ ਜੋ ਕੰਮ ਇੰਦਰਾ ਗਾਂਧੀ ਕਰਦੀ ਸੀ, ਉਹੀ ਕੰਮ ਹੁਣ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਦੀ ਰਾਜਨੀਤੀ ’ਚ ਤਾਂ ਇਨ੍ਹਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ।ਮਜੀਠੀਆ ਦੇ ਕੈਪਟਨ 'ਤੇ ਵੱਡੇ ਇਲਜ਼ਾਮ, ਕਿਹਾ-ਕੁਰਸੀ ਨੂੰ ਬਚਾਉਣ ਲਈ ਬਾਦਲ ਸਾਬ੍ਹ ਨੂੰ  ਕਰਵਾਉਣਗੇ ਗ੍ਰਿਫ਼ਤਾਰRed more : 10 ਮਹੀਨੇ ਕੋਰੋਨਾ ਪਾਜ਼ੀਟਿਵ 7 ਵਾਰ ਹਸਪਤਾਲ ‘ਚ ਭਰਤੀ ਰਹਿਣ ਦੇ...

ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੀ ਜ਼ਰਾ ਵੀ ਫਿਕਰ ਨਹੀਂ ਹੈ ਅਤੇ ਪਿਛਲੇ ਇਕ ਮਹੀਨੇ ਤੋਂ ਦਿੱਲੀ ਦਰਬਾਰ ਜਾ ਕੇ ਸਾਰੇ ਬੈਠੇ ਹਨ। ਉਨ੍ਹਾਂ ਕਿਹਾ ਕਿ 6 ਮਹੀਨਿਆਂ ’ਚ ਬੇਅਦਬੀ ਬਣੇਗਾ ਹੀ ਸਿਆਸੀ ਮੁੱਦਾ ਬਣੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦਰਬਾਰ ’ਤੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਕੋਲੋਂ ਇਹ ਕਮਿਟਮੈਂਟ ਹੋਈ ਹੈ ਕਿ ਜਲਦੀ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਜੇਲ੍ਹਾਂ ’ਚ ਦੇਣਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਦਰਬਾਰ ’ਚੋਂ ਹੁਕਮ ਦਿੱਤਾ ਗਿਆ ਹੈ ਕਿ ਜੇਕਰ ਕੈਪਟਨ ਨੂੰ ਕੁਰਸੀ ਬਚਾਉਣੀ ਹੈ ਤਾਂ ਅਕਾਲੀਆਂ ਨੂੰ ਜੇਲ੍ਹ ਅੱਦਰ ਦੇ ਦੇਈ ਤਾਂ ਤੇਰੀ ਕੁਰਸੀ ਬੱਚ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਜੋ ਮਰਜੀ ਕਰ ਲੈਣ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੀ ਹੋਵੇਗੀ। ਅਕਾਲੀ ਦਲ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ।

ਕਾਂਗਰਸ ਹਾਈਕਮਾਨ ਕੈਪਟਨ 'ਤੇ ਗਰਮ, ਸਿੱਧੂ 'ਤੇ ਨਰਮ, 18 ਨਿਰਦੇਸ਼ਾਂ ਦੀ ਸੂਚੀ ਲੈ ਪਰਤੇ  ਮੁੱਖ ਮੰਤਰੀ

ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ’ਤੇ ਵਰ੍ਹਦੇ ਕਿਹਾ ਕਿ ਪੰਜਾਬ ਦੀ ਰਾਜਨੀਤੀ ’ਚ ਅਗਲੇ 6 ਮਹੀਨਿਆਂ ’ਚ ਬੇਅਦਬੀ ਦੇ ਮੁੱਦਿਆਂ ’ਤੇ ਕਿਸ ਤਰ੍ਹਾਂ ਦਾ ਸਿਆਸੀਕਰਨ ਹੋਣਾ ਹੈ, ਇਹ ਅੱਜ ਦੀਆਂ ਅਖ਼ਬਾਰਾਂ ਦੀਆਂ ਹੈੱਡਲਾਈਨਾਂ ਨੇ ਸਾਬਤ ਕਰ ਦਿੱਤਾ ਹੈ, ਜੋਕਿ ਗਾਂਧੀ ਪਰਿਵਾਰ ਹੀ ਕਰੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੁਣ ਫ਼ੈਸਲੇ ਨਹੀਂ ਕਰ ਸਕਦੀ ਅਤੇ ਦਿੱਲੀ ਦਰਬਾਰ ਹੁਣ ਪੰਜਾਬ ਦੇ ਫ਼ੈਸਲੇ ਕਰੇਗੀ। ਉਨ੍ਹਾਂ ਕਿਹਾ ਕਿ ਜੋ ਕੰਮ ਇੰਦਰਾ ਗਾਂਧੀ ਕਰਦੀ ਸੀ, ਉਹੀ ਕੰਮ ਹੁਣ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਦੀ ਰਾਜਨੀਤੀ ’ਚ ਤਾਂ ਇਨ੍ਹਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ। ਉਨ੍ਹਾਂ ਕਿਹਾ ਕਿ ਕਿਵੇਂ ਕਾਨੂੰਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਇਹ ਕੋਈ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੋਂ ਸਿੱਖੇ।

Related Post