ਦਿਆਲ ਸਿੰਘ ਕਾਲਜ ਦੇ ਨਾਮ ਬਦਲਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ, ਕਿਹਾ ਇਹ! 

By  Joshi November 22nd 2017 08:38 PM -- Updated: November 22nd 2017 08:42 PM

Captain Amarinder Singh opposes Dyal Singh College name change

ਪਿਛਲੇ ਕੁਝ ਦਿਨਾਂ ਤੋਂ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ 'ਤੇ ਸਿਆਸਤ ਕਾਫੀ ਗਰਮਾਈ ਹੋਈ ਹੈ। ਇਸਦੇ ਨਾਲ ਹੀ ਕਈ ਦਿੱਗਜਾਂ ਨੇ ਇਸ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ ਇਹ ਦਿਆਲ ਸਿੰਘ ਮਜੀਠੀਆ ਵਰਗੀ ਸਖਸ਼ੀਅਤ ਦੇ ਨਾਮ ਨਾਲ ਨਾਇਨਸਾਫੀ ਵੱਲੀ ਗੱਲ ਹੈ।

ਇਸ ਮਾਮਲੇ 'ਤੇ ਜਿੱਥੇ ਪਹਿਲਾਂ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਉਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਫੈਸਲੇ 'ਤੇ ਇਤਰਾਜ਼ ਜਤਾਇਆ ਹੈ।

Captain Amarinder Singh opposes Dyal Singh College name changeਉਹਨਾਂ ਨੇ ਟਵੀਟ ਕਰ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ ਦਾ ਮੈਂ ਵਿਰੋਧ ਕਰਦਾ ਹਾਂ। ਇਹ ਦਿਆਲ ਸਿੰਘ ਕਾਲਜ ਦੇ ਬਾਨੀ ਵਰਗੀ ਉਘੀ ਸਖਸ਼ੀਅਤ ਦੇ ਨਾਮ ਨਾਲ ਖਿਲਵਾੜ ਹੈ। ਸਾਨੂੰ ਉਹਨਾਂ ਦੀ ਸਖਸ਼ੀਅਤ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਨਾਮ ਬਦਲਣ ਜਹੀਆਂ ਕੋਝੀਆਂ ਖੇਡਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

—PTC News

Related Post