ਦਿਆਲ ਸਿੰਘ ਕਾਲਜ ਦੇ ਨਾਮ ਬਦਲਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ, ਕਿਹਾ ਇਹ!
Captain Amarinder Singh opposes Dyal Singh College name change ਪਿਛਲੇ ਕੁਝ ਦਿਨਾਂ ਤੋਂ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ 'ਤੇ ਸਿਆਸਤ ਕਾਫੀ ਗਰਮਾਈ ਹੋਈ ਹੈ। ਇਸਦੇ ਨਾਲ ਹੀ ਕਈ ਦਿੱਗਜਾਂ ਨੇ ਇਸ 'ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ ਇਹ ਦਿਆਲ ਸਿੰਘ ਮਜੀਠੀਆ ਵਰਗੀ ਸਖਸ਼ੀਅਤ ਦੇ ਨਾਮ ਨਾਲ ਨਾਇਨਸਾਫੀ ਵੱਲੀ ਗੱਲ ਹੈ। ਇਸ ਮਾਮਲੇ 'ਤੇ ਜਿੱਥੇ ਪਹਿਲਾਂ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਉਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਫੈਸਲੇ 'ਤੇ ਇਤਰਾਜ਼ ਜਤਾਇਆ ਹੈ।
ਉਹਨਾਂ ਨੇ ਟਵੀਟ ਕਰ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ ਦਾ ਮੈਂ ਵਿਰੋਧ ਕਰਦਾ ਹਾਂ। ਇਹ ਦਿਆਲ ਸਿੰਘ ਕਾਲਜ ਦੇ ਬਾਨੀ ਵਰਗੀ ਉਘੀ ਸਖਸ਼ੀਅਤ ਦੇ ਨਾਮ ਨਾਲ ਖਿਲਵਾੜ ਹੈ। ਸਾਨੂੰ ਉਹਨਾਂ ਦੀ ਸਖਸ਼ੀਅਤ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਨਾਮ ਬਦਲਣ ਜਹੀਆਂ ਕੋਝੀਆਂ ਖੇਡਾਂ ਤੋਂ ਦੂਰ ਰਹਿਣਾ ਚਾਹੀਦਾ ਹੈ। —PTC NewsStrongly oppose renaming of Dyal Singh College as #vandemataramcollege. Founder Dyal Singh Majithia was a progressive visionary. We should preserve his great legacy instead of indulging in petty name changing games. — Capt.Amarinder Singh (@capt_amarinder) November 22, 2017