ਕੈਨੇਡਾ 'ਚ ਪੰਜਾਬੀਆਂ ਨੇ ਗੱਡੀਆਂ 'ਤੇ ਲਗਵਾਈਆਂ ਅਜਿਹੀਆਂ ਨੰਬਰ ਪਲੇਟਾਂ ਲੋਕਾਂ ਨੂੰ ਖਟਕਣ ਲੱਗੀਆਂ, ਟ੍ਰਾਂਸਪੋਰਟ ਵਿਭਾਗ ਨੂੰ ਕੀਤੀਆਂ ਕਈ ਸ਼ਿਕਾਇਤਾਂ

By  Joshi June 10th 2018 03:57 PM

ਕੈਨੇਡਾ 'ਚ ਪੰਜਾਬੀਆਂ ਨੇ ਗੱਡੀਆਂ 'ਤੇ ਲਗਵਾਈਆਂ ਅਜਿਹੀਆਂ ਨੰਬਰ ਪਲੇਟਾਂ ਲੋਕਾਂ ਨੂੰ ਖਟਕਣ ਲੱਗੀਆਂ, ਟ੍ਰਾਂਸਪੋਰਟ ਵਿਭਾਗ ਨੂੰ ਕੀਤੀਆਂ ਕਈ ਸ਼ਿਕਾਇਤਾਂ

ਵੈਸੇ ਤਾਂ ਪੰਜਾਬੀ ਜਿੱਥੇ ਜਾਂਦੇ ਹਨ, ਚੰਗੇ ਕੰਮਾਂ ਕਾਰਨ ਆਪਣੀ ਛਾਪ ਛੱਡਦੇ ਹਨ, ਪਰ ਕਈ ਵਾਰ ਵਿਵਾਦਾਂ ਨੂੰ ਜਨਮ ਦੇਣਾ ਵੀ ਪੰਜਾਬੀਆਂ ਦਾ ਸੁਭਾਅ ਬਣਦਾ ਜਾ ਰਿਹਾ ਹੈ।

ਅਜਿਹਾ ਹੀ ਹੋਇਆ ਹੈ ਕੈਨੇਡਾ 'ਚ, ਜਿੱਥੇ ਪੰਜਾਬੀ ਵੱਡੀਆਂ ਵੱਡੀਆਂ ਗੱੱਡੀਆਂ ਅਤੇ ਮਹਿੰਗੇ ਸ਼ੌਂਕ ਰੱਖਣ ਲਈ ਜਾਣੇ ਜਾਂਦੇ ਹਨ।

ਦਰਅਸਲ, ਇਹ ਮਹਿੰਗੀਆਂ ਅਤੇ ਵੱਡੀਆਂ ਉਸ ਸਮੇਂ ਲੋਕਾਂ ਦੀ ਨਜ਼ਰ 'ਚ ਖਟਕਣ ਲੱਗੀਆਂ ਜਦੋਂ ਤੋਂ ਇਹਨਾਂ 'ਤੇ ਲੱਗੀਆਂ ਨੰਬਰ ਪਲੇਟਾਂ ਵਿਵਾਦਾਂ 'ਚ ਘਿਰਨ ਲੱਗੀਆਂ ਹਨ।

Car number plate declares 'I'm drunk' in Punjabiਟ੍ਰਾਂਸਪੋਰਟ ਵਿਭਾਗ ਨੂੰ ਮਿਲੀਆਂ ਕਈ ਸ਼ਿਕਾਇਤਾਂ 'ਚ ਅਜਿਹੀਆਂ ਸ਼ਿਕਾਇਤਾਂ ਵੀ ਸਨ, ਜਿੱਥੇ ਪੰਜਾਬੀਆਂ ਨੇ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ 'ਤੇ 'ਪੀ ਕੇ ਟੁੰਨ' ਅਤੇ 'ਪੀ ਕੇ ੩ ਪੈੱਗ' ਵਰਗੇ ਸ਼ਬਦ ਲਿਖਵਾ ਰੱਖੇ ਹਨ ਜੋ ਕਿ ਸਿੱਧੇ ਤੌਰ 'ਤੇ ਸ਼ਰਾਬ ਅਤੇ ਸ਼ਰਾਬ ਪੀਣ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੀਆਂ ਨਜ਼ਰ ਆਉਂਦੀਆਂ ਹਨ।

ਅਜਿਹੇ ਨੰਬਰ ਜਾਰੀ ਹੋਣ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ 'ਚ ਫਸ ਗਿਆ ਹੇ ਅਤੇ ਵਿਭਾਗ ਨੂੰ ਇਸ ਤਰ੍ਹਾਂ ਦੇ ਨੰਬਰ ਵਾਪਸ ਲਏ ਜਾਣ ਦੀ ਅਪੀਲ ਕੀਤੀ ਗਈ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਕੈਨੇਡਾ 'ਚ ਆਪਣੀਆਂ ਗੱਡੀਆਂ ਲਈ ਆਪਣੀ ਮਰਜ਼ੀ ਦੀ ਨੰਬਰ ਪਲੇਟ ਜਾਰੀ ਕਰਵਾਈ ਜਾ ਸਕਦੀ ਹੈ।

Car number plate declares 'I'm drunk' in Punjabiਪੰਜਾਬੀ ਭਾਈਚਾਰੇ ਨਾਲ ਸੰਬੰਧਤ ਸੈਣੀ ਨੇ ਟ੍ਰਾਂਸਪਰਟ ਵਿਭਾਗ ਨੂੰ ਸ਼ਿਕਾਇਤ ਦਿੰਦਿਆਂ ਕਿਹਾ ਹੈ ਕਿ ਬਿਨ੍ਹਾਂ ਜਾਂਚ ਪਰਖ ਕੀਤਿਆਂ ਅਜਿਹੇ ਨੰਬਰ ਕਿੰਝ ਜਾਰੀ ਕੀਤੇ ਜਾ ਸਕਦੇ ਹਨ।

ਦੱਸ ਦੇਈਏ ਕਿ ਵਿਭਾਗ ਕਿਸੇ ਵੀ ਅਜਿਹੇ ਨੰਬਰ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਜੋ ਭੇਦਭਾਵ, ਹਿੰਸਾ, ਲੱਚਰਤਾ ਜਾਂ ਸ਼ਰਾਬ ਆਦਿ ਨੂੰ ਦਰਸਾਉਂਦਾ ਹੋਵੇ।

—PTC News

Related Post