ਕਾਰਮਲ ਕਾਨਵੈਂਟ ਸਕੂਲ ਹਾਦਸੇ ਨੂੰ ਲੈ ਕੇ ਹਾਈ ਕੋਰਟ ਸਖ਼ਤ, ਪ੍ਰਸ਼ਾਸਨ ਨੂੰ ਨੋਟਿਸ ਜਾਰੀ

By  Ravinder Singh July 14th 2022 07:16 PM

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਡਿੱਗਣ ਦੀ ਘਟਨਾ ਮਗਰੋਂ ਇਕ ਬੱਚੀ ਦੀ ਜਾਨ ਜਾਣ ਅਤੇ ਕਈਆਂ ਦੇ ਜ਼ਖ਼ਮੀ ਹੋਣ ਨੂੰ ਲੈ ਕੇ ਹਾਈ ਕੋਰਟ ਕਾਫੀ ਸਖ਼ਤ ਨਜ਼ਰ ਆ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਕੁਨਾਲ ਨੇ ਦਾਖ਼ਲ ਕੀਤੀ ਹੈ। ਕਾਰਮਲ ਕਾਨਵੈਂਟ ਸਕੂਲ ਹਾਦਸੇ ਨੂੰ ਲੈ ਕੇ ਹਾਈ ਕੋਰਟ ਸਖ਼ਤ, ਪ੍ਰਸ਼ਾਸਨ ਨੂੰ ਨੋਟਿਸ ਜਾਰੀਇਸ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾਵਾਂ ਲਈ ਜ਼ਿੰਮੇਵਾਰੀ ਤੈਅ ਕੀਤਾ ਜਾਵੇ। ਨਾਲ ਹੀ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਲਈ ਇਕ ਪ੍ਰੋਟੋਕਾਲ ਯਕੀਨੀ ਬਣਾਇਆ ਜਾਵੇ। ਹਾਈ ਕੋਰਟ ਵਿੱਚ ਕਿਹਾ ਗਿਆ ਹੈ ਕਿ ਦਰੱਖਤਾਂ ਦੇ ਨਾਲ-ਨਾਲ ਕੁਝ ਇਮਾਰਤਾਂ ਨੂੰ ਵੀ ਵਿਰਾਸਤੀ ਐਲਾਨਿਆ ਹੋਇਆ ਹੈ ਪਰ ਇਸ ਦੇ ਰੱਖ-ਰਖਾਵ ਲਈ ਕੌਣ ਜ਼ਿੰਮੇਵਾਰ ਹੋਵੇਗਾ, ਇਹ ਕਿਸੇ ਨੂੰ ਪਤਾ ਨਹੀਂ ਹੈ। ਕਾਰਮਲ ਕਾਨਵੈਂਟ ਸਕੂਲ ਹਾਦਸੇ ਨੂੰ ਲੈ ਕੇ ਹਾਈ ਕੋਰਟ ਸਖ਼ਤ, ਪ੍ਰਸ਼ਾਸਨ ਨੂੰ ਨੋਟਿਸ ਜਾਰੀਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਢਾਈ ਸਦੀਆਂ ਪੁਰਾਣਾ ਵਿਰਾਸਤੀ ਪਿੱਪਲ ਡਿੱਗਣ ਕਾਰਨ 16 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ ਸੀ। ਹਾਦਸੇ ਮੌਕੇ ਸਕੂਲ ਵਿਦਿਆਰਥੀ ਲੰਚ ਬ੍ਰੇਕ ਦੌਰਾਨ ਇਸ ਦਰੱਖਤ ਹੇਠਾਂ ਤੇ ਨੇੜੇ ਬੈਠੇ ਖਾਣਾ ਖਾ ਰਹੇ ਸਨ। ਹਾਦਸੇ ਵਿੱਚ ਸਕੂਲ ਦੀ ਮਹਿਲਾ ਸੇਵਾਦਾਰ ਤੇ 19 ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਘਟਨਾ ਦੀ ਮੈਜਿਸਟ੍ਰਟ ਜਾਂਚ ਦੇ ਹੁਕਮ ਦਿੱਤੇ ਸਨ। ਕਾਰਮਲ ਕਾਨਵੈਂਟ ਸਕੂਲ ਹਾਦਸੇ ਨੂੰ ਲੈ ਕੇ ਹਾਈ ਕੋਰਟ ਸਖ਼ਤ, ਪ੍ਰਸ਼ਾਸਨ ਨੂੰ ਨੋਟਿਸ ਜਾਰੀ ਜਾਂਚ ਕਮੇਟੀ ਨੂੰ ਹਫ਼ਤੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ। ਐੱਸਡੀਐੱਮ (ਕੇਂਦਰੀ) ਦੀ ਨਿਗਰਾਨੀ ਹੇਠ ਬਣਾਈ ਗਈ ਜਾਂਚ ਕਮੇਟੀ ਵਿੱਚ ਕਾਰਜਕਾਰੀ ਇੰਜਨੀਅਰ, ਬਾਗਬਾਨੀ ਵਿਭਾਗ, ਯੂਟੀ ਅਤੇ ਰੇਂਜ ਜੰਗਲਾਤ ਅਫਸਰ ਸ਼ਾਮਲ ਸਨ। ਚੰਡੀਗੜ੍ਹ ਦੇ ਗ੍ਰਹਿ ਸਕੱਤਰ, ਡਿਪਟੀ ਕਮਿਸ਼ਨਰ, ਜੰਗਲਾਤ ਮਹਿਕਮੇ ਦੇ ਚੀਫ਼ ਕੰਜ਼ਰਵੇਟਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਨੇ ਸਕੂਲ, ਸੈਕਟਰ 16 ਦੇ ਸਰਕਾਰੀ ਹਸਪਤਾਲ ਤੇ ਪੀਜੀਆਈ ਦਾ ਦੌਰਾ ਕੀਤਾ ਸੀ। ਇਹ ਵੀ ਪੜ੍ਹੋ : ਫਤਹਿਗੜ੍ਹ ਲੁੱਟ ਦੇ ਮਾਮਲੇ 'ਚ ਲੁੱਟੀ ਰਕਮ, ਪਿਸਤੌਲ ਤੇ ਕਾਰਤੂਸ ਸਣੇ ਤਿੰਨ ਗ੍ਰਿਫ਼ਤਾਰ

Related Post