ਪੁਲਿਸ ਦੀ ਡਿਊਟੀ 'ਚ ਰੁਕਾਵਟ ਪਾਉਣ 'ਤੇ ਕੇਸ ਦਰਜ

By  Ravinder Singh May 13th 2022 02:31 PM -- Updated: May 13th 2022 02:33 PM

ਪਟਿਆਲਾ : ਪਟਿਆਲਾ ਦੇ ਗੰਡਾਖੇੜੀ ਥਾਣੇ ਵੱਲੋਂ ਸ਼ੰਕਰਪੁਰ ਪਿੰਡ ਦੇ ਦੋ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਪੁਲਿਸ ਦੇ ਕੰਮਕਾਜ ਵਿੱਚ ਦਖ਼ਲ ਦੇਣ ਉਤੇ ਹਮਲਾ ਕਰਨ ਦੇ ਦੋਸ਼ ਦਾ ਪਰਚਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੰਡਾਖੇੜੀ ਪੁਲਿਸ ਦੇ ਐੈਸਐਚਓ ਕਿਰਪਾਲ ਸਿੰਘ ਮੋਹੀ ਵੱਲੋਂ ਪਿੰਡ ਆਕੜ ਦੇ ਨਿੰਮ ਸਾਹਿਬ ਗੁਰਦੁਆਰਾ ਦੇ ਟੀ ਪੁਆਇੰਟ ਉਤੇ ਵਿਸ਼ੇਸ਼ ਨਾਕੇਬੰਦੀ ਕੀਤੀ ਹੋਈ ਸੀ ਤੇ ਦੋ ਵਿਅਕਤੀਆਂ ਨੂੰ ਜਾਂਚ ਲਈ ਰੋਕਿਆ ਗਿਆ।

ਪੁਲਿਸ ਦੀ ਡਿਊਟੀ 'ਚ ਰੁਕਾਵਟ ਪਾਉਣ 'ਤੇ ਕੇਸ ਦਰਜਇਸ ਦੌਰਾਨ ਪੁਲਿਸ ਤੇ ਦੂਜੀ ਧਿਰ ਵਿੱਚ ਵਿਵਾਦ ਸ਼ੁਰੂ ਹੋ ਗਿਆ। ਇਨ੍ਹਾਂ ਨੌਜਵਾਨਾਂ ਨੇ ਫੋਨ ਕਰ ਕੇ ਪਿੰਡ ਦੇ ਲੋਕਾਂ ਨੂੰ ਉਥੇ ਇਕੱਠਾ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਨਾਕੇਬੰਦੀ ਖ਼ਿਲਾਫ਼ ਆਪਣੇ ਇਤਰਾਜ਼ ਜ਼ਾਹਿਰ ਕੀਤੇ। ਇਸ ਕਾਰਨ ਵਿਵਾਦ ਹੋਰ ਭਖ ਗਿਆ ਤੇ ਭੱਦੀ ਸ਼ਬਦਾਵਲੀ ਵਰਤਣ ਲੱਗੇ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਇਕੱਠੇ ਹੋਏ ਲੋਕ ਪੁਲਿਸ ਉਤੇ ਗਾਲੀ-ਗਲੋਚ ਕਰਨ ਦੇ ਇਲਜ਼ਾਮ ਲਗਾ ਰਹੇ ਸਨ। ਇਸ ਤੋਂ ਬਾਅਦ ਪੁਲਿਸ ਅਤੇ ਇਕੱਠੇ ਲੋਕਾਂ ਵਿੱਚ ਕਾਫੀ ਦੇਰ ਤੱਕ ਤਕਰਾਰਬਾਜ਼ੀ ਹੁੰਦੀ ਰਹੀ।

ਪੁਲਿਸ ਦੀ ਡਿਊਟੀ 'ਚ ਰੁਕਾਵਟ ਪਾਉਣ 'ਤੇ ਕੇਸ ਦਰਜਪੁਲਿਸ ਨਾਲ ਕਾਫੀ ਤਕਰਾਰਬਾਜ਼ੀ ਪਿੱਛੋਂ ਮਾਮਲਾ ਸ਼ਾਂਤ ਹੋਇਆ ਪਰ ਗੰਡਾਖੇੜੀ ਪੁਲਿਸ ਥਾਣੇ ਵਿੱਚ ਇਨ੍ਹਾਂ ਨੌਜਵਾਨਾਂ ਖਿਲਾਫ਼ ਪਰਚਾ ਵੀ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਉਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵਿੱਚ ਰੁਕਾਵਟ ਪਾਉਣ ਉਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿਥੀ ਹੈ।

ਪੁਲਿਸ ਦੀ ਡਿਊਟੀ 'ਚ ਰੁਕਾਵਟ ਪਾਉਣ 'ਤੇ ਕੇਸ ਦਰਜਥਾਣਾ ਖੇੜੀ ਗੰਢਿਆ ਵਿਚ ਦਰਜ ਕੀਤੇ ਗਏ ਪਰਚੇ ਵਿਚ ਸ਼ੰਕਰਪੁਰ ਪਿੰਡ ਦੇ ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਕਿਰਪਾਲ ਸਿੰਘ, ਛਿੰਦਾ, ਸੁੱਖਾ, ਪਰਮਜੀਤ ਸਿੰਘ ਅਤੇ ਬੋਬੀ ਤੋਂ ਇਲਾਵਾ 25-30 ਵਿਅਕਤੀਆਂ ਖਿਲਾਫ਼ ਆਈ ਪੀ ਸੀ ਦੀ ਧਾਰਾ 353,186,323,506,147 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਅਜੇ ਗ੍ਰਿਫ਼ਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ 'ਮੰਨੀ' 'ਤੇ ਜਾਨਲੇਵਾ ਹਮਲਾ, ਜਾਨੀ ਨੁਕਸਾਨ ਤੋਂ ਬਚਾਅ

Related Post