ਪੰਜਾਬ 'ਚ ਕੋਰੋਨਾ ਦੇ ਇਕ ਹਜ਼ਾਰ ਤੋਂ ਹੇਠਾਂ ਮਾਮਲੇ, 56 ਲੋਕਾਂ ਦੀ ਹੋਈ ਮੌਤ

By  Baljit Singh June 12th 2021 08:58 PM

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਘੱਟਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਸੂਬੇ ਵਿਚ ਕੋਰੋਨਾ ਵਾਇਰਸ ਦੇ ਇਕ ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਪੜੋ ਹੋਰ ਖਬਰਾਂ: ਅਕਾਲੀ ਦਲ-ਬਸਪਾ ਗਠਜੋੜ ਇਕ ਸੈਕੂਲਰ, ਫੈਡਰਲ ਕ੍ਰਾਂਤੀ ਦੀ ਸ਼ੁਰੂਆਤ: ਪ੍ਰਕਾਸ਼ ਸਿੰਘ ਬਾਦਲ ਸ਼ਨੀਵਾਰ ਨੂੰ ਪੰਜਾਬ ਵਿਚ ਕੋਰੋਨਾ ਵਾਇਰਸ ਦੇ 979 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ ਇਸ ਸਮੇਂ ਦੌਰਾਨ 56 ਮਰੀਜ਼ਾਂ ਨੇ ਦੰਮ ਤੋੜ ਦਿੱਤਾ। ਬੀਤੇ 24 ਘੰਟਿਆਂ ਦੌਰਾਨ 2135 ਲੋਕ ਕੋਰੋਨਾ ਮਹਾਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤੇ। ਪੜੋ ਹੋਰ ਖਬਰਾਂ: ਮੁੱਖ ਮੰਤਰੀ ਪੰਜਾਬ ਨੇ ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ. ਨੂੰ ਦਿੱਤਾ ਪੂਰਨ ਸਮਰਥਨ ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਰ ਘੱਟ ਕੇ 14064 ਹੋ ਗਈ ਹੈ ਤੇ ਸੂਬੇ ਵਿਚ ਪਾਜ਼ੇਟਿਵ ਦਰ ਹੋਰ ਘੱਟ ਕੇ 1.78 ਫੀਸਦ ਹੋ ਗਈ। ਬੀਤੇ ਦਿਨ ਸੂਬੇ ਵਿਚ ਕੋਰੋਨਾ ਵਾਇਰਸ ਦੇ 54,861 ਟੈਸਟ ਕੀਤੇ ਗਏ। ਪੜੋ ਹੋਰ ਖਬਰਾਂ: ਪੰਜਾਬ ਮੁੱਖ ਸਕੱਤਰ ਵਲੋਂ 11,000 ਹੋਰ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕਾਨਾ ਹੱਕ ਦੇਣ ਦੇ ਹੁਕਮ -PTC News

Related Post