CBI ਦੀ ਵੱਡੀ ਕਾਰਵਾਈ , ਸੀਬੀਆਈ ਵੱਲੋਂ 19 ਰਾਜਾਂ ਦੇ 110 ਟਿਕਾਣਿਆਂ ’ਤੇ ਛਾਪੇਮਾਰੀ

By  Shanker Badra July 9th 2019 06:10 PM

CBI ਦੀ ਵੱਡੀ ਕਾਰਵਾਈ , ਸੀਬੀਆਈ ਵੱਲੋਂ 19 ਰਾਜਾਂ ਦੇ 110 ਟਿਕਾਣਿਆਂ ’ਤੇ ਛਾਪੇਮਾਰੀ:ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਭ੍ਰਿਸ਼ਟਾਚਾਰ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਦੇਸ਼ ਭਰ ਵਿਚ 110 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਭ੍ਰਿਸ਼ਟਾਚਾਰ, ਅਪਰਾਧਕ ਦੁਰਵਿਹਾਰ ਅਤੇ ਗੈਰ ਕਾਨੂੰਨੀ ਤਸਕਰੀ ਆਦਿ ਦੇ ਵਿਰੁੱਧ 30 ਨਵੇਂ ਕੇਸ ਦਰਜ ਕੀਤੇ ਹਨ।

CBI nationwide crackdown against corruption, arms smuggling 19 states,110 raids CBI ਦੀ ਵੱਡੀ ਕਾਰਵਾਈ , ਸੀਬੀਆਈ ਵੱਲੋਂ 19 ਰਾਜਾਂ ਦੇ 110 ਟਿਕਾਣਿਆਂ ’ਤੇ ਛਾਪੇਮਾਰੀ

ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ 19 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਛਾਪੇਮਾਰੀ ਹੋ ਰਹੀ ਹੈ।ਸੀਬੀਆਈ ਹੁਣ ਵੱਡੇ ਪੈਮਾਨੇ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਸੀਬੀਆਈ ਨੇ 18 ਸ਼ਹਿਰਾਂ ਵਿਚ 50 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ।

CBI nationwide crackdown against corruption, arms smuggling 19 states,110 raids CBI ਦੀ ਵੱਡੀ ਕਾਰਵਾਈ , ਸੀਬੀਆਈ ਵੱਲੋਂ 19 ਰਾਜਾਂ ਦੇ 110 ਟਿਕਾਣਿਆਂ ’ਤੇ ਛਾਪੇਮਾਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰੈਪਰ ਹਨੀ ਸਿੰਘ ਮੱਖਣਾ ਗੀਤ ਕਰਕੇ ਮੁਸੀਬਤ ‘ਚ ਫਸੇ , ਮੁਹਾਲੀ ਪੁਲਿਸ ਨੇ ਦਰਜ ਕੀਤਾ ਕੇਸ

ਇਸ ਤੋਂ ਪਹਿਲਾਂ 6 ਜੁਲਾਈ ਨੂੰ ਸੀਬੀਆਈ ਨੇ ਨੋਇਡਾ ਦੇ ਬਰਖਾਸਤ ਕੀਤੇ ਗਏ ਆਮਦਨ ਕਰ ਕਮਿਸ਼ਨਰ ਸੰਜੇ ਕੁਮਾਰ ਵਾਸਤਵ ਦੇ ਘਰ ਅਤੇ ਦਫਤਰ 'ਤੇ ਛਾਪਾ ਮਾਰਿਆ ਸੀ।

-PTCNews

Related Post