ਲੁਧਿਆਣਾ 'ਚ ਵੱਖ-ਵੱਖ ਥਾਵਾਂ 'ਤੇ CBI ਦੀ ਛਾਪੇਮਾਰੀ

By  Pardeep Singh October 4th 2022 08:18 PM

ਚੰਡੀਗੜ੍ਹ: ਸੀਬੀਆਈ ਵੱਲੋਂ ਅੱਜ ਦੇਸ਼ ਭਰ ਵਿੱਚ 105 ਥਾਵਾਂ ਉਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸਾਈਬਰ ਧੋਖਾਧੜੀ ਨੂੰ ਲੈ ਕੇ ਕੀਤੀ ਗਈ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਦਿੱਲੀ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਅੰਡਮਾਨ ਵਿੱਚ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸੀਬੀਆਈ ਨੇ ਰਾਜਸਥਾਨ ਦੇ ਰਾਜਸਮੰਦ ਤੋਂ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਹ ਵੀ ਪੜ੍ਹੋ;ਸੋਲਰ ਲਾਈਟ ਘੁਟਾਲੇ 'ਚ ਕੈਪਟਨ ਸੰਦੀਪ ਸੰਧੂ ਨਾਮਜ਼ਦ -PTC News

Related Post