ਦਿੱਲੀ ਸ਼ਰਾਬ ਘੁਟਾਲੇ 'ਚ CBI ਦਾ ਲੁੱਕ ਆਊਟ ਨੋਟਿਸ ਜਾਰੀ

By  Pardeep Singh August 21st 2022 08:01 PM

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਐਤਵਾਰ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਅੱਠ ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਸੀਬੀਆਈ ਦੀ ਐਫਆਈਆਰ ਵਿੱਚ 9 ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਸੀਬੀਆਈ ਦੇ ਇੱਕ ਸੂਤਰ ਮੁਤਾਬਕ ਆਬਕਾਰੀ ਨੀਤੀ ਮਾਮਲੇ ਵਿੱਚ ਪ੍ਰਨੋਦ ਰਿਕਾਰਡਜ਼ ਦੇ ਸਾਬਕਾ ਉਪ ਪ੍ਰਧਾਨ ਮਨੋਜ ਰਾਏ ਨੂੰ ਛੱਡ ਕੇ ਬਾਕੀ ਸਾਰੇ ਅੱਠ ਮੁਲਜ਼ਮਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਸੀਬੀਆਈ ਨੇ ਉਨ੍ਹਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ।

 ਨਿਊਜ਼ ਏਜੰਸੀ ਏਐਨਆਈ ਨੇ ਸੀਬੀਆਈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸੀਬੀਆਈ ਨੇ 8 ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਨੋਟਿਸ ਜਾਰੀ ਕੀਤਾ ਹੈ। ਆਬਕਾਰੀ ਨੀਤੀ ਮਾਮਲੇ 'ਚ ਦਰਜ ਮਾਮਲੇ 'ਚ ਮਨੀਸ਼ ਸਿਸੋਦੀਆ ਅਤੇ 15 ਹੋਰ ਲੋਕਾਂ ਦੇ ਨਾਂ ਸ਼ਾਮਿਲ ਸਨ। । ਇਨ੍ਹਾਂ 9 ਦੋਸ਼ੀਆਂ 'ਚੋਂ 8 ਖਿਲਾਫ ਐੱਲ.ਓ.ਸੀ. ਲੁੱਕਆਊਟ ਨੋਟਿਸ ਸਿਰਫ ਮਨੋਜ ਰਾਏ ਖਿਲਾਫ ਹੀ ਜਾਰੀ ਨਹੀਂ ਕੀਤਾ ਗਿਆ ਹੈ।

ਸੀਬੀਆਈ ਵੱਲੋਂ ਜਾਰੀ ਲੁੱਕਆਊਟ ਨੋਟਿਸਾਂ ਵਿੱਚ Only much louder ਦੇ ਸਾਬਕਾ ਸੀਈਓ ਵਿਜੇ ਨਾਇਰ, ਬ੍ਰਿੰਡਕੋ ਸਪਿਰਿਟ ਦੇ ਮਾਲਕ ਅਮਨਦੀਪ ਢਾਲ, ਇੰਡੋਸਪਿਰਿਟ ਦੇ ਮਾਲਕ ਸਮੀਰ ਮਹਿੰਦਰੂ, ਬੱਡੀ ਰਿਟੇਲ ਦੇ ਡਾਇਰੈਕਟਰ ਅਮਿਤ ਅਰੋੜਾ, ਰਾਧਾ ਇੰਡਸਟਰੀਜ਼ ਦੇ ਦਿਨੇਸ਼ ਅਰੋੜਾ, ਸੰਨੀ ਮਾਰਵਾਹ ਦੇ ਮਾਲਕ ਸ਼ਾਮਿਲ ਹਨ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਸਰਕਾਰ ਨੂੰ ਵੱਡੀ ਚਿਤਾਵਨੀ

-PTC News

Related Post