ਕੇਂਦਰ ਸਰਕਾਰ ਦਾ ਨਵਾਂ ਫੈਸਲਾ, ਹੁਣ ਨਹੀਂ ਆਵੇਗਾ ਘਰ ਬਿਜਲੀ ਦਾ ਬਿਲ

By  Jashan A December 26th 2018 02:00 PM -- Updated: December 26th 2018 02:02 PM

ਕੇਂਦਰ ਸਰਕਾਰ ਦਾ ਨਵਾਂ ਫੈਸਲਾ, ਹੁਣ ਨਹੀਂ ਆਵੇਗਾ ਘਰ ਬਿਜਲੀ ਦਾ ਬਿਲ,ਨਵੀਂ ਦਿੱਲੀ: ਕੇਂਦਰ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਵੱਡਾ ਫ਼ੈਸਲਾ ਲਿਆ ਹੈ।ਸਰਕਾਰ ਨੇ ਸਾਰੇ ਲੋਕਾਂ ਨੂੰ ਰਾਹਤ ਦੇਣ ਵਾਲਾ ਫੈਸਲਾ ਲੈਂਦੇ ਹੋਏ ਬਿਜਲੀ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ 'ਚ ਉਹ ਦੇਸ਼ ਭਰ 'ਚ ਬਿਜਲੀ ਦੇ ਸਾਰੇ ਮੀਟਰਾਂ ਨੂੰ ਸਮਾਰਟ ਪ੍ਰੀਪੇਟ 'ਚ ਬਦਲੇਗੀ।

bill ਕੇਂਦਰ ਸਰਕਾਰ ਦਾ ਨਵਾਂ ਫੈਸਲਾ, ਹੁਣ ਨਹੀਂ ਆਵੇਗਾ ਘਰ ਬਿਜਲੀ ਦਾ ਬਿਲ

ਹੁਣ ਤੁਹਾਡੇ ਘਰ ਬਿਜਲੀ ਦਾ ਬਿੱਲ ਨਹੀਂ ਆਵੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਸਾਲ ਅਪ੍ਰੈਲ 2019 ਤੋਂ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਬਿਜਲੀ ਮੰਤਰਾਲੇ ਦਾ ਕਹਿਣਾ ਹੈ ਕਿ ਬਿਜਲੀ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ 'ਚ ਹੋਣ ਵਾਲੇ ਨੁਕਸਾਨ 'ਚ ਕਮੀ ਲਿਆਈ ਜਾਵੇਗੀ।

ਹੋਰ ਪੜ੍ਹੋ:ਪਿਉ ਨੇ ਦੋ ਧੀਆਂ ਨੂੰ ਲਾਇਆ ਕਰੰਟ, ਉਤਾਰਿਆ ਮੌਤ ਦੇ ਘਾਟ

ਸਰਕਾਰ ਮੁਤਾਬਕ ਸਮਾਰਟ ਮੀਟਰ ਗਰੀਬਾਂ ਦੇ ਹਿੱਤ 'ਚ ਹੈ ਕਿਉਂਕਿ ਗਾਹਕਾਂ ਨੂੰ ਪੂਰੇ ਮਹੀਨੇ ਦਾ ਬਿੱਲ ਇਕ ਵਾਰ 'ਚ ਦੇਣ ਦੀ ਲੋੜ ਨਹੀਂ ਹੋਵੇਗੀ।

bill ਕੇਂਦਰ ਸਰਕਾਰ ਦਾ ਨਵਾਂ ਫੈਸਲਾ, ਹੁਣ ਨਹੀਂ ਆਵੇਗਾ ਘਰ ਬਿਜਲੀ ਦਾ ਬਿਲ

ਇਸ ਦੀ ਬਜਾਏ ਉਹ ਆਪਣੀਆਂ ਲੋੜਾਂ ਮੁਤਾਬਕ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਇੰਨਾ ਹੀ ਨਹੀਂ ਸਗੋਂ ਵੱਡੇ ਪੈਮਾਨੇ 'ਤੇ ਸਮਾਰਟ ਪ੍ਰੀਪੇਡ ਮੀਟਰ ਦੇ ਵਿਨਿਰਮਾਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਵੀ ਪੈਦਾ ਹੋਣਗੇ।

-PTC News

Related Post