ਤੀਜੀ ਲਹਿਰ ਦੀ ਚਿਤਾਵਨੀ ਉੱਤੇ ਕੇਂਦਰ ਅਲਰਟ, ਸੂਬਿਆਂ ਨੂੰ ਲਿਖਿਆ ਪੱਤਰ

By  Baljit Singh June 20th 2021 11:29 AM

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲੇ ਘਟਣ ਦੇ ਨਾਲ ਹੀ ਦੇਸ਼ ਵਿਚ ਹੌਲੀ-ਹੌਲੀ ਕੁੱਝ ਜ਼ਰੂਰੀ ਕੋਵਿਡ ਪ੍ਰੋਟੋਕਾਲ ਦੇ ਨਾਲ ਅਨਲਾਕ ਸ਼ੁਰੂ ਕੀਤਾ ਗਿਆ। ਪਰ ਲਾਕਡਾਊਨ ਵਿਚ ਢਿੱਲ ਦਿੰਦੇ ਹੀ ਇੱਕ ਵਾਰ ਫਿਰ ਤੋਂ ਸੜਕਾਂ ਉੱਤੇ ਭੀੜ ਵਿਖਾਈ ਦੇਣ ਲੱਗੀ ਹੈ। ਕੇਂਦਰ ਸਰਕਾਰ ਨੇ ਇਸ ਭੀੜ ਨੂੰ ਵੇਖਦੇ ਹੋਏ ਸਾਰੇ ਸੂਬਿਆਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਸਾਵਧਾਨੀ ਪੂਰਵਕ ਹੀ ਐਕਟੀਵਿਟੀਜ਼ ਨੂੰ ਬੜਾਵਾ ਦੇਣਾ ਚਾਹੀਦਾ ਹੈ।

ਪੜੋ ਹੋਰ ਖਬਰਾਂ: ਦੇਸ਼ ‘ਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ ‘ਚ 1576 ਮਰੀਜ਼ਾਂ ਦੀ ਮੌਤ

ਕੇਂਦਰ ਦੇ ਵੱਲੋਂ ਲਿਖੇ ਪੱਤਰ ਵਿਚ ਬੇਹੱਦ ਮਹੱਤਵਪੂਰਣ ਕੋਵਿਡ ਐਪ੍ਰੋਪ੍ਰਿਏਟ ਬਿਹੇਵਿਅਰ ਦੀ ਪੰਜ ਪੱਧਰੀ ਰਣਨੀਤੀ ਨੂੰ ਪੁਖਤਾ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਇਨਫੈਕਸ਼ਨ ਦੀ ਰੋਕਥਾਮ ਲਈ ਟੈਸਟ-ਟ੍ਰੈਕ-ਟ੍ਰੀਟ ਅਤੇ ਵੈਕਸੀਨੇਸ਼ਨ ਨੂੰ ਤਵੱਜੋ ਦੇਣ ਨੂੰ ਕਿਹਾ ਹੈ। ਕੇਂਦਰ ਵਲੋਂ ਇਹ ਨਿਰਦੇਸ਼ AIIMS ਨਿਦੇਸ਼ਕ ਰਣਦੀਪ ਗੁਲੇਰਿੀਆ ਦੀ ਉਸ ਚਿਤਾਵਨੀ ਦੇ ਬਾਅਦ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕੋਰੋਨਾ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫ਼ਤੇ ਵਿਚ ਦਸਤਕ ਦੇਣ ਦੀ ਗੱਲ ਕਹੀ ਗਈ ਹੈ। ਗੁਲੇਰੀਆ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਅਗਲੇ 6 ਤੋਂ 8 ਹਫਤਿਆਂ ਵਿਚ ਆ ਸਕਦੀ ਹੈ।

ਪੜੋ ਹੋਰ ਖਬਰਾਂ: ਐਮੀਰੇਟਸ ਏਅਰਲਾਈਨ 23 ਜੂਨ ਤੋਂ ਸ਼ੁਰੂ ਕਰੇਗੀ ਭਾਰਤ ਲਈ ਉਡਾਣਾਂ

ਰਣਦੀਪ ਗੁਲੇਰਿਆ ਨੇ ਕਿਹਾ ਕਿ ਜੇਕਰ ਕੋਰੋਨਾ ਨਾਲ ਜੁੜੀਆਂ ਗਾਈਡਲਾਈਨਜ਼ ਨੂੰ ਫਾਲੋਅ ਨਹੀਂ ਕੀਤਾ ਗਿਆ ਤਾਂ ਤੀਜੀ ਲਹਿਰ 6-8 ਹਫਤਿਆਂ ਵਿਚ ਆ ਸਕਦੀ ਹੈ। ਜ਼ਰੂਰਤ ਹੈ ਕਿ ਵੈਕਸੀਨੇਸ਼ਨ ਹੋਣ ਤੱਕ ਅਸੀਂ ਆਪਣੀ ਜੰਗ ਜਾਰੀ ਰੱਖੀਏ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕਾਂ ਨੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਜਿਹੀਆਂ ਜ਼ਰੂਰੀ ਗਾਈਡਲਾਈਨਜ਼ ਨੂੰ ਫਾਲੋਅ ਨਹੀਂ ਕੀਤਾ ਤਾਂ ਮੁਸ਼ਕਿਲ ਹਾਲਾਤ ਪੈਦਾ ਹੋ ਸਕਦੇ ਹਨ। AIIMS ਨਿਦੇਸ਼ਕ ਨੇ ਕਿਹਾ ਕਿ ਕੋਰੋਨਾ ਦੇ ਕੇਸ ਵਧਣ ਉੱਤੇ ਸਰਵਿਲਾਂਸ ਅਤੇ ਜਿਸ ਖੇਤਰ ਵਿਚ ਕੇਸ ਵਧਦੇ ਹਨ ਉਸਦੀ ਪਹਿਚਾਣ ਕਰ ਉੱਥੇ ਲਾਕਡਾਊਨ ਲਗਾਉਣ ਦੀ ਵੀ ਜ਼ਰੂਰਤ ਪੈ ਸਕਦੀ ਹੈ।

ਪੜੋ ਹੋਰ ਖਬਰਾਂ: ਜਲੰਧਰ ‘ਚ ਵਾਪਰਿਆ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

-PTC News

Related Post