Tue, Apr 16, 2024
Whatsapp

ਦੇਸ਼ 'ਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ 'ਚ 1576 ਮਰੀਜ਼ਾਂ ਦੀ ਮੌਤ

Written by  Baljit Singh -- June 20th 2021 10:17 AM
ਦੇਸ਼ 'ਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ 'ਚ 1576 ਮਰੀਜ਼ਾਂ ਦੀ ਮੌਤ

ਦੇਸ਼ 'ਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ 'ਚ 1576 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ: ਦੇਸ਼ ਵਿਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿਚ 58,419 ਨਵੇਂ ਕੋਰੋਨਾ ਕੇਸ ਆਏ ਅਤੇ 1576 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਪਹਿਲਾਂ 30 ਮਾਰਚ ਨੂੰ 60 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਬੀਤੇ ਦਿਨ 87,619 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ ਕੱਲ 30,776 ਐਕਟਿਵ ਕੇਸ ਘੱਟ ਹੋ ਗਏ। ਪੜੋ ਹੋਰ ਖਬਰਾਂ: ਫਿਰ ਲੱਗੀ ਪੈਟਰੋਲ-ਡੀਜ਼ਲ ਦੇ ਰੇਟ ਨੂੰ ਅੱਗ, ਜਾਣੋਂ ਨਵੇਂ ਮੁੱਲ ਦੇਸ਼ ਵਿਚ ਲਗਾਤਾਰ 38ਵੇਂ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਿਕਵਰੀਆਂ ਹੋਈਆਂ ਹਨ। 19 ਜੂਨ ਤੱਕ ਦੇਸ਼ਭਰ ਵਿਚ 27 ਕਰੋੜ 66 ਲੱਖ 93 ਹਜ਼ਾਰ ਕੋਰੋਨਾ ਵੈਕਸੀਨ ਦੇ ਡੋਜ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 38 ਲੱਖ 10 ਹਜ਼ਾਰ ਟੀਕੇ ਲਗਾਏ ਗਏ। ਉਥੇ ਹੀ ਹੁਣ ਤੱਕ 39 ਕਰੋੜ 10 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 18 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ, ਜਿਸਦਾ ਪਾਜ਼ੇਟਿਵਿਟੀ ਰੇਟ 3 ਫੀਸਦੀ ਤੋਂ ਜ਼ਿਆਦਾ ਹੈ। ਪੜੋ ਹੋਰ ਖਬਰਾਂ: ਭਾਰਤ-ਨਿਊਜ਼ੀਲੈਂਡ ਦੇ ਮੈਚ ‘ਤੇ ਪੂਨਮ ਪਾਂਡੇ ਨੇ ਫਿਰ ਕੀਤੀ ਸਟ੍ਰਿਪ ਹੋਣ ਦੀ ਗੱਲ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਮਾਮਲਿਆਂ ਦੇ ਨਾਲ ਦੇਸ਼ ਵਿਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ ਦੋ ਕਰੋੜ 98 ਲੱਖ 81 ਹਜ਼ਾਰ 965 ਹੋ ਗਈ ਤੇ ਇਨ੍ਹਾਂ ਵਿਚੋਂ ਦੋ ਕਰੋੜ 87 ਲੱਖ 66 ਹਜ਼ਾਰ ਲੋਕ ਡਿਸਚਾਰਜ ਹੋ ਚੁੱਕੇ ਹਨ। ਦੇਸ਼ ਵਿਚ ਹੁਣ 7 ਲੱਖ 29 ਹਜ਼ਾਰ ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਭਾਰਤ ਵਿਚ ਕੁੱਲ ਮੌਤਾਂ ਦਾ ਅੰਕੜਾ 3 ਲੱਖ 86 ਹਜ਼ਾਰ 713 ਹੋ ਗਿਆ ਹੈ। ਪੜੋ ਹੋਰ ਖਬਰਾਂ: IMD ਵਲੋਂ ਅੱਜ ਭਾਰੀ ਮੀਂਹ ਦੀ ਚਿਤਾਵਨੀ, ਜਾਣੋਂ ਇਨ੍ਹਾਂ ਸੂਬਿਆਂ ‘ਚ ਮੌਸਮ ਦਾ ਹਾਲ -PTC News


Top News view more...

Latest News view more...