ਏਮਜ਼ ਦੇ ਨਿਰਮਾਣ 'ਤੇ ਢਿੱਲ ਮੱਠ 'ਚ ਕੇਂਦਰੀ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਨੂੰ ਕਿਹਾ ਇਹ! 

By  Joshi August 5th 2018 09:58 AM

ਏਮਜ਼ ਦੇ ਨਿਰਮਾਣ 'ਤੇ ਢਿੱਲ ਮੱਠ 'ਚ ਕੇਂਦਰੀ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਨੂੰ ਕਿਹਾ ਇਹ! ਪੰਜਾਬ ਸਰਕਾਰ ਨੂੰ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਵੱਲੋਂ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਫਟਕਾਰ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਰਾਹੀਂ ਬਠਿੰਡਾ 'ਚ ਏਮਜ਼ ਦੇ ਨਿਰਮਾਣ 'ਤੇ ਸਿਹਤ ਮੰਤਰੀ ਵੱਲੋਂ ਜਵਾਬ ਮੰਗਿਆ ਗਿਆ ਹੈ। Centre seeks reply from Punjab Government on AIIMS construction delayਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਢਾ ਵੱਲੋਂ ਲਿਖੇ ਪੱਤਰ ਮੁਤਾਬਕ, ਏਮਜ਼ ਹਸਪਤਾਲ ਦੀ ਕਲੀਅਰੈਂਸ ਵਿਚ ਪੰਜਾਬ ਸਰਕਾਰ ਦੇਰੀ ਕਾਰਨ ਨਿਰਮਾਣ 'ਚ ਹੋ ਰਹੀ ਰੁਕਾਵਟ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕੇਂਦਰੀ ਮੰਤਰੀ ਵੱਲੋਂ ਸਰਕਾਰ ਨੂੰ ਇਸਨੂੰ ਜਲਦੀ ਸੁਲਝਾਉਣ ਲਈ ਕਿਹਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਇਸ ਹਸਪਤਾਲ ਦਾ ਲਾਭ ਮਿਲ ਸਕੇ। ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਦੇਰੀ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਤੰਜ ਕੱਸਿਆ ਹੈ। —PTC News

Related Post