ਆਕਸੀਜਨ ਦੀ ਘਾਟ ਨੂੰ ਦੇਖਦੇ ਕੇਂਦਰ ਨੇ ਲਿਆ ਫੈਸਲਾ, ਸਿਰਫ ਮੈਡੀਕਲ ਕੰਮਾਂ 'ਚ ਹੋਵੇਗੀ ਵਰਤੋਂ

By  Jagroop Kaur April 26th 2021 09:32 AM -- Updated: April 26th 2021 09:33 AM

ਕੋਰੋਨਾ ਮਹਾਮਾਰੀ ਨੇ ਕਹਿਰ ਢਾਇਆ ਹੈ ਉਥੇ ਹੀ ਇਸ ਨਾਲ ਨਜਿੱਠਣ ਲਈ ਬਚਾਅ ਉਪਕਰਨਾਂ ਦੀ ਘਾਟ ਨੇ ਵੀ ਸਤਾਇਆ ਹੋਇਆ ਹੈ ,ਆਕਸੀਜਨ ਦੀ ਘਾਟ ਲਗਾਤਾਰ ਸਤਾ ਰਹੀ ਹੈ ਜਿਸ ਕਾਰਨ ਹੁਣ ਤਕ ਕਈ ਜਾਨਾਂ ਚਲੀਆਂ ਗਈਆਂ ਹਨ , ਉਥੇ ਹੀ ਆਕਸੀਜਨ ਨੂੰ ਲੈ ਕੇ ਦੇਸ਼ ਵਿਆਪੀ ਘਾਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਆਕਸੀਜਨ ਦੀ ਸਪਲਾਈ 'ਤੇ ਵੱਡਾ ਫੈਸਲਾ ਕੀਤਾ ਹੈ |

Also Read | Zydus gets DCGI approval for emergency use of Virafin in treating moderate COVID-19 cases

ਜਿਸ ਦੇ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਦੇਸ਼ ਜਾਰੀ ਕੀਤੇ ਹਨ, ਕਿ ਆਕਸੀਜਨ ਦੀ ਸਪਲਾਈ ਹੁਣ ਕਿਸੇ ਗੈਰ ਮੈਡੀਕਲ ਕੰਮ ਲਈ ਨਹੀਂ ਵਰਤੀ ਜਾਏਗੀ ਅਤੇ ਇਸਦੀ ਵਰਤੋਂ ਸਿਰਫ ਡਾਕਟਰੀ ਕੰਮਾਂ ਵਿੱਚ ਕੀਤੀ ਜਾਏਗੀ। ਕੇਂਦਰੀ ਗ੍ਰਹਿ ਸਕੱਤਰ ਦੇ ਆਦੇਸ਼ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਆਦੇਸ਼ ਤਹਿਤ ਕਿਸੇ ਵੀ ਉਦਯੋਗ ਨੂੰ ਛੋਟ ਨਹੀਂ ਦਿੱਤੀ ਗਈ ਹੈ।Centre Totally Bans Non-Medical Use Of Liquid Oxygen; No Exception For Any Industry

Read More : ਨੌਕਰੀਪੇਸ਼ਾ ਲੋਕਾਂ ਨੂੰ ਮਿਲੀ ਸੌਗਾਤ,10 ਮਿੰਟ ਵਾਧੂ ਕੰਮ ਕਰਨ ‘ਤੇ ਦੇਣੀ ਹੋਵੇਗੀ 30 ਮਿੰਟ…

ਕੋਰੋਨਾ ਮਹਾਂਮਾਰੀ ਦੀ ਵੱਧ ਰਹੀ ਸਥਿਤੀ ਦੇ ਮੱਦੇਨਜ਼ਰ ਪੂਰੇ ਦੇਸ਼ ਵਿੱਚ ਕਰੋਨਾ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ। ਇਸ ਦੇ ਨਾਲ ਹੀ ਇਸ ਮਹਾਂਮਾਰੀ ਦਾ ਨਵਾਂ ਟ੍ਰੇਂਡ ਪਹਿਲਾਂ ਦੇ ਟ੍ਰੇਂਡ ਦੇ ਮੁਕਾਬਲੇ ਸਾਹਮਣੇ ਆਇਆ ਹੈ, ਜਿਸ ਦੇ ਅਨੁਸਾਰ ਕੋਰੋਨਾ ਤੋਂ ਪੀੜਤ ਲੋਕ ਵਧੇਰੇ ਸਾਹ ਲੈਣ 'ਚ ਤਕਲੀਫ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਧੇਰੇ ਆਕਸੀਜਨ ਦੀ ਜ਼ਰੂਰਤ ਹੈ। ਇਸ ਬਾਰੇ ਬਹੁਤ ਹੀ ਅਜੀਬ ਸਥਿਤੀ ਪੈਦਾ ਹੋ ਗਈ ਹੈ,A fundamental and sustainable response to COVID-19: improving local oxygen  systems | UNICEF Supply Division

ਇਸ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਮੁੱਚੀ ਸਥਿਤੀ ਦਾ ਇਕ ਵਾਰ ਫਿਰ ਜਾਇਜ਼ਾ ਲਿਆ ਅਤੇ ਦੇਰ ਸ਼ਾਮ ਦੇਰ ਸ਼ਾਮ ਕੇਂਦਰੀ ਗ੍ਰਹਿ ਸਕੱਤਰ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ 'ਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਆਕਸੀਜਨ ਹੁਣ ਕਿਸੇ ਗੈਰ-ਡਾਕਟਰੀ ਕੰਮ 'ਚ ਨਹੀਂ ਵਰਤੀ ਜਾਏਗੀ। ਇਸ ਦੇ ਨਾਲ, ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਇਕਾਈਆਂ ਜੋ ਆਕਸੀਜਨ ਬਣਾਉਂਦੀਆਂ ਹਨ ਉਨ੍ਹਾਂ ਨੂੰ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਤਰਲ ਆਕਸੀਜਨ ਬਣਾਉਣਾ ਚਾਹੀਦਾ ਹੈ ਅਤੇ ਡਾਕਟਰੀ ਉਦੇਸ਼ਾਂ ਲਈ ਸਰਕਾਰ ਨੂੰ ਦੇਣਾ ਚਾਹੀਦਾ ਹੈ।

Related Post