ਲੋਕਾਂ ਨੂੰ ਵੱਡੀ ਰਾਹਤ, ਚੰਡੀਗੜ੍ਹ ਪ੍ਰਸ਼ਾਸਨ ਨੇ ਹਟਾਇਆ ਨਾਈਟ ਕਰਫ਼ਿਊ, 14 ਫਰਵਰੀ ਤੋਂ ਖੁੱਲ੍ਹਣਗੇ ਸਾਰੇ ਸਕੂਲ

By  Riya Bawa February 10th 2022 03:49 PM -- Updated: February 10th 2022 04:15 PM

ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਦੇ ਮਾਮਲੇ ਘਟਨੇ ਸ਼ੁਰੂ ਹੋ ਗਏ ਹਨ। ਇਸ ਦੇ ਚਲਦੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ। ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ ਲਾਗੂ ਕੀਤੀਆਂ ਲਗਭਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਸ਼ਹਿਰ 'ਚ ਨਾਈਟ ਕਰਫ਼ਿਊ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 12 ਫਰਵਰੀ ਸ਼ਨੀਵਾਰ ਤੋਂ ਬੋਰਡ ਪਾਰਕ ਅਤੇ ਰਾਕ ਗਾਰਡਨ ਨੂੰ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਣ ਰਾਤ 12.30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਲੋਕਾਂ ਦੇ ਬਾਹਰ ਨਿਕਲਣ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ।  ਲੋਕਾਂ ਨੂੰ ਵੱਡੀ ਰਾਹਤ, ਚੰਡੀਗੜ੍ਹ ਪ੍ਰਸ਼ਾਸਨ ਨੇ ਹਟਾਇਆ ਨਾਈਟ ਕਰਫ਼ਿਊ ਇਸ ਦੇ ਨਾਲ ਹੀ ਸਕੂਲ ਅਤੇ ਕੋਚਿੰਗ ਸੈਂਟਰ ਵੀ ਪੂਰੀ ਸਮਰੱਥਾ ਨਾਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਕ ਅਹਿਮ ਮੀਟਿੰਗ ਦੌਰਾਨ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ ਲੋਕ ਹੁਣ ਦੁਪਹਿਰ 12.30 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਕੰਮਾਂ ਲਈ ਨਿਕਲ ਸਕਣਗੇ। 14 ਫਰਵਰੀ ਤੋਂ 100 ਫੀਸਦੀ ਸਮਰੱਥਾ ਵਾਲੇ ਸਕੂਲ ਅਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਸਕੱਤਰ ਵਿਸਥਾਰਤ ਹੁਕਮ ਜਾਰੀ ਕਰਨਗੇ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਮੁਤਾਬਕ 14 ਫਰਵਰੀ ਤੋਂ ਸਕੂਲ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਆਨਲਾਈਨ ਅਤੇ ਆਫ਼ਲਾਈਨ ਮੋਡ 'ਚ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। [caption id="attachment_586836" align="alignnone" width="750"] ਲੋਕਾਂ ਨੂੰ ਵੱਡੀ ਰਾਹਤ, ਚੰਡੀਗੜ੍ਹ ਪ੍ਰਸ਼ਾਸਨ ਨੇ ਹਟਾਇਆ ਨਾਈਟ ਕਰਫ਼ਿਊ ਲੋਕਾਂ ਨੂੰ ਵੱਡੀ ਰਾਹਤ, ਚੰਡੀਗੜ੍ਹ ਪ੍ਰਸ਼ਾਸਨ ਨੇ ਹਟਾਇਆ ਨਾਈਟ ਕਰਫ਼ਿਊ[/caption] ਦੱਸਣਯੋਗ ਹੈ ਕਿ ਮਾਰਕਿਟ, ਆਪਣੀ ਮੰਡੀ, ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ, ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਿਊਜ਼ੀਅਮ, ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਜਿੰਮ, ਸਪਾ ਅਤੇ ਹੈਲਥ ਸੈਂਟਰਾਂ 'ਤੇ ਵੀ ਹਰ ਤਰ੍ਹਾਂ ਦੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ।ਕੰਪਲੈਕਸ ਅੰਦਰ ਕਿਸੇ ਵੀ ਤਰ੍ਹਾਂ ਦੇ ਸਮਾਰੋਹ ਲਈ 200 ਲੋਕਾਂ ਦੀ ਮਨਜ਼ੂਰੀ ਹੋਵੇਗੀ, ਜਦੋਂ ਕਿ ਖੁੱਲ੍ਹੇ 'ਚ 500 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਭੀੜ ਕੁੱਲ ਖੇਤਰ ਦੇ 50 ਪ੍ਰਤੀਸ਼ਤ ਤੋਂ ਵੱਧ ਇਕੱਠੀ ਨਹੀਂ ਹੋ ਸਕਦੀ। ਇਹ ਹੁਕਮ 11 ਫਰਵਰੀ ਤੋਂ ਲਾਗੂ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ 'ਤੇ ਆਫ਼ਤ ਪ੍ਰਬੰਧਨ ਐਕਟ ਅਤੇ ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।  ਲੋਕਾਂ ਨੂੰ ਵੱਡੀ ਰਾਹਤ, ਚੰਡੀਗੜ੍ਹ ਪ੍ਰਸ਼ਾਸਨ ਨੇ ਹਟਾਇਆ ਨਾਈਟ ਕਰਫ਼ਿਊ ਇਥੇ ਪੜ੍ਹੋ ਹੋਰ ਖ਼ਬਰਾਂ: Punjab elections 2022: ਅਰਵਿੰਦ ਕੇਜਰੀਵਾਲ ਦੀ ਧੀ ਤੇ ਪਤਨੀ ਕਰਨਗੇ ਚੋਣ ਪ੍ਰਚਾਰ -PTC News

Related Post