ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨ ਪਹੁੰਚੇ ਚੰਡੀਗੜ੍ਹ, ਪੂਰਾ ਪੰਡਾਲ ਖਾਲੀ, ਦੇਖੋ ਤਸਵੀਰਾਂ

By  Jashan A February 24th 2019 02:43 PM -- Updated: February 24th 2019 02:48 PM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨ ਪਹੁੰਚੇ ਚੰਡੀਗੜ੍ਹ, ਪੂਰਾ ਪੰਡਾਲ ਖਾਲੀ, ਦੇਖੋ ਤਸਵੀਰਾਂ ,ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਵਿਖੇ ਆਪ ਦੇ ਉਮੀਦਵਾਰ ਹਰਮੋਹਨ ਧਵਨ ਦੇ ਹੱਕ 'ਚ 'ਚ ਰੈਲੀ ਕਰਨ ਲਈ ਆਏ ਸਨ।

chd ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨ ਪਹੁੰਚੇ ਚੰਡੀਗੜ੍ਹ, ਪੂਰਾ ਪੰਡਾਲ ਖਾਲੀ, ਦੇਖੋ ਤਸਵੀਰਾਂ

ਜਿਸ ਦੌਰਾਨ ਅੱਜ ਰੈਲੀ 'ਚ ਪੂਰਾ ਪੰਡਾਲ ਖਾਲੀ ਰਿਹਾ। ਇਹ ਰੈਲੀ ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਗਰਾਉਂਡ 'ਚ ਕੀਤੀ ਜਾ ਰਹੀ ਹੈ।

chd ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨ ਪਹੁੰਚੇ ਚੰਡੀਗੜ੍ਹ, ਪੂਰਾ ਪੰਡਾਲ ਖਾਲੀ, ਦੇਖੋ ਤਸਵੀਰਾਂ

ਰੈਲੀ 'ਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਤਾਂ ਆਏ ਪਰ ਲੋਕਾਂ 'ਚ ਇਥੇ ਪਹੁੰਚਣ 'ਚ ਕੋਈ ਰੁਚੀ ਨਹੀਂ ਦਿਖਾਈ ਗਈ। ਤੁਸੀਂ ਤਸਵੀਰਾਂ 'ਚ ਸਾਫ ਦੇਖ ਸਕਦੇ ਹੋ ਕਿ ਸਾਰਾ ਪੰਡਾਲ ਖਾਲੀ ਪਿਆ ਹੈ।ਪਾਰਟੀ ਵੱਲੋਂ 15 ਹਜ਼ਾਰ ਤੋਂ ਵੱਧ ਵਰਕਰਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਸੀ ਪਰ ਕੁਰਸੀਆਂ ਨੇ ਖਾਲੀ ਹਨ।ਕੁਰਸੀਆਂ ਨੂੰ ਖਾਲੀ ਦੇਖ ਕੇ 5 ਮਿੰਟ ਹੀ ਬੋਲ ਕੇ ਕੇਜਰੀਵਾਲ ਵਾਪਿਸ ਪਰਤ ਗਏ।

chd ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੈਲੀ ਕਰਨ ਪਹੁੰਚੇ ਚੰਡੀਗੜ੍ਹ, ਪੂਰਾ ਪੰਡਾਲ ਖਾਲੀ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਚੰਡੀਗੜ੍ਹ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਰੈਲੀ ਹੈ। ਇਸ ਤੋਂ ਪਹਿਲਾਂ ਉਹ 2014 'ਚ ਗੁਲ ਪਨਾਗ ਦੇ ਹੱਕ 'ਚ ਇੱਕ ਰੋਡ ਸ਼ੋਅ ਕਰਨ ਲਈ ਆਏ ਸਨ।

-PTC News

Related Post