ਚੰਡੀਗੜ੍ਹ ਬੱਚੀ ਬਲਾਤਕਾਰ ਮਾਮਲੇ 'ਚ ਮਾਮਾ ਨਿਕਲਿਆ ਦੋਸ਼ੀ

By  Joshi October 11th 2017 12:15 PM

Chandigarh child rape case: ਚੰਡੀਗੜ੍ਹ ਬੱਚੀ ਬਲਾਤਕਾਰ ਮਾਮਲੇ 'ਚ ਮਾਮਾ ਨਿਕਲਿਆ ਦੋਸ਼ੀ

ਚੰਡੀਗੜ੍ਹ ਵਿੱਖੇ 10 ਸਾਲਾ ਬੱਚੀ ਦੇ ਬਲਾਤਕਾਰ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਸੀ।ਇਸ ਮਾਮਲੇ 'ਚ ਬੱਚੀ ਦੇ ਵੱਡੇ ਮਾਮੇ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ ਪਰ ਡੀਐਨਏ ਟੈਸਟ 'ਚ ਰਿਪੋਰਟ ਨੈਗਟਿਵ ਆਉਣ ਸਨਸਨੀ ਫੈਲ ਗਈ ਸੀ।

ਉਸ ਤੋਂ ਤਮਾਮ ਸ਼ੱਕੀ ਵਿਅਕਤੀਆਂ ਦੇ ਨਾਲ ਡੀਐਨਏ ਮਿਲਾ ਕੇ ਦੇਖਿਆ ਗਿਆ ਸੀ ਅਤੇ ਹੁਣ ਛੋਟੇ ਮਾਮੇ ਦਾ ਡੀ.ਐਨ.ਏ. ਪੀੜਤ ਬੱਚੀ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਖਾ ਗਿਆ ਹੈ।

Chandigarh child rape caseਦੱਸਣਯੋਗ ਹੈ ਕਿ ਵੱਡਾ ਮਾਮਾ ਬੱਚੀ ਨਾਲ ਬਲਾਤਕਾਰ ਕਰਦਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਡੀਐਨਏ ਛੋਟੇ ਮਾਮੇ ਨਾਲ ਮੇਲ ਖਾਂਦਾ ਹੈ

ਖਬਰਾਂ ਅਨੁਸਾਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੁਨਮ ਆਰ ਜੋਸ਼ੀ ਦੀ ਅਦਾਲਤ ਵਿਚ ਇਸ ਸਬੰਧ ਵਿਚ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੀੜਤ ਬੱਚੀ ਤਕਰੀਬਨ 30 ਹਫ਼ਤੇ ਦੀ ਗਰਭਵਤੀ ਸੀ ਅਤੇ ਮੈਡੀਕਲ ਬੋਰਡ ਨੇ ਗਰਭਪਾਤ ਨਾਲ ਬੱਚੀ ਦੀ ਜਾਨ ਨੂੰ ਖ਼ਤਰਾ ਹੋਣ ਵਾਰੇ ਸੁਪਰੀਮ ਕੋਰਟ ਨੂੰ ਦਸਿਆ ਸੀ। 17 ਅਗਸਤ ਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਬੱਚੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ।

Chandigarh child rape caseਪੂਰੇ ਮਾਮਲੇ ੱਿਵਚ ਪਹਿਲਾਂ ਵੱਡੇ ਮਾਮੇ ਕੁਲਬਹਾਦੁਰ ਨੂੰ ਦੋਸ਼ੀ ਸਮਝਿਆ ਜਾ ਰਿਹਾ ਸੀ ਜਦਕਿ ਫਿਰ ਜਦ ਡੀਐਨਏ ਟੈਸਟ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਨੈਗਟਿਵ ਨਿਕਲੀ ਸੀ । ਸ਼ੱਕ ਦੇ ਆਧਾਰ 'ਤੇ ਛੋਟੇ ਮਾਮੇ ਦੀ ਜਾਂਚ ਕਰਵਾਈ ਗਈ ਸੀ ਜਿਸਦੀ ਰਿਪੋਰਟ ਦਾ ਪੁਲਿਸ ਕਈ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ।

—PTC News

Related Post