ਨਵਜੋਤ ਕੌਰ ਸਿੱਧੂ ਦੀ ਕਰੀਬੀ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ

By  Shanker Badra April 30th 2019 01:27 PM

ਨਵਜੋਤ ਕੌਰ ਸਿੱਧੂ ਦੀ ਕਰੀਬੀ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ:ਚੰਡੀਗੜ੍ਹ : ਚੰਡੀਗੜ੍ਹ ਦੀ ਸਾਬਕਾ ਮੇਅਰ ਅਤੇ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਪੂਨਮ ਸ਼ਰਮਾ ਨੇ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਨੂੰ ਵੱਡਾ ਝਟਕਾ ਦੇ ਦਿੱਤਾ ਹੈ।ਪੂਨਮ ਸ਼ਰਮਾ ਕਾਂਗਰਸ ਪਾਰਟੀ ਛੱਡ ਕੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਅਤੇ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਪੂਨਮ ਸ਼ਰਮਾ ਨਵਜੋਤ ਕੌਰ ਸਿੱਧੂ ਦੀ ਕਾਫ਼ੀ ਕਰੀਬੀ ਰਹੀ ਹੈ।

Chandigarh EX Mayor Poonam Sharma Join Bjp ਨਵਜੋਤ ਕੌਰ ਸਿੱਧੂ ਦੀ ਕਰੀਬੀ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ

ਇਸ ਮੌਕੇ ਪੂਨਮ ਸ਼ਰਮਾ ਨੇ ਕਿਹਾ ਹੈ ਕਿ ਉਹ ਕਾਂਗਰਸ ਵਿੱਚ ਕਾਫ਼ੀ ਸਮਾਂ ਰਹੀ ਹੈ ਪਰ ਮੈਨੂੰ ਲੱਗਾ ਹੈ ਕਿ ਹੁਣ ਮੈਂ ਸੱਚੀ ਪਾਰਟੀ ਵਿੱਚ ਸ਼ਾਮਿਲ ਹੋਈ ਹਾਂ।ਉਨ੍ਹਾਂ ਨੇ ਕਿਹਾ ਕਿ ਅਸੀਂ ਕਿਰਨ ਖੇਰ ਅਤੇ ਨਰਿੰਦਰ ਮੋਦੀ ਨੂੰ ਜਿਤਾਉਣਾ ਹੈ।ਪੂਨਮ ਸ਼ਰਮਾ ਨੇ ਕਿਹਾ ਹੈ ਕਿ ਕਿਰਨ ਖੇਰ ਉਹ ਹੈ ਜਿਸ ਨੇ ਗਰੀਬਾਂ ਦਾ ਦਸ ਰੁਪਏ 'ਚ ਪੇਟ ਭਰਿਆ ਹੈ।ਕਿਰਨ ਖੇਰ ਨੇ ਬਹੁਤ ਬਦਲਾਅ ਕੀਤਾ ਹੈ ਅਤੇ ਚੰਡੀਗੜ੍ਹ ਵਿੱਚ ਅਨੁਸੂਚਿਤ ਜਾਤੀਆਂ ਨੂੰ ਕਾਫ਼ੀ ਕੁੱਝ ਦਿੱਤਾ ਹੈ।

Chandigarh EX Mayor Poonam Sharma Join Bjp ਨਵਜੋਤ ਕੌਰ ਸਿੱਧੂ ਦੀ ਕਰੀਬੀ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ

ਇਸ ਦੌਰਾਨ ਪੂਨਮ ਸ਼ਰਮਾ ਨੇ ਕਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਸਿਰਫ਼ ਆਪਣੀ ਪਤਨੀ ਨੂੰ ਹੀ ਟਿਕਟ ਦਿੱਤੀ ਹੈ ,ਉਸਨੇ ਪਾਰਟੀ ਵਿੱਚ ਹੋਰ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਅਤੇ ਉਹ ਚਾਹੁੰਦੇ ਵੀ ਨਹੀਂ ਕਿ ਕਿਸੇ ਮਹਿਲਾ ਨੂੰ ਟਿਕਟ ਮਿਲੇ।

Chandigarh EX Mayor Poonam Sharma Join Bjp ਨਵਜੋਤ ਕੌਰ ਸਿੱਧੂ ਦੀ ਕਰੀਬੀ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿੱਚ ਸ਼ਾਮਿਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਨਸਾ ਦੇ ਪਿੰਡ ਅਕਲੀਆ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਪੂਨਮ ਸ਼ਰਮਾ ਲੋਕ ਸਭਾ ਚੋਣਾਂ ਵਿਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇਣ ਕਰਕੇ ਪਿਛਲੇ ਸਮੇਂ ਤੋਂ ਨਰਾਜ਼ ਚੱਲ ਰਹੀ ਸੀ।ਦੱਸਣਯੋਗ ਹੈ ਕਿ ਪੂਨਮ ਸ਼ਰਮਾ ਪਿਛਲੇ ਸਮੇਂ ਤੋਂ ਬਾਂਸਲ ਨਾਲ ਨਰਾਜ਼ ਚੱਲ ਰਹੀ ਹੈ ਅਤੇ ਉਹ ਚੰਡੀਗੜ੍ਹ ਕਾਂਗਰਸ ਦੀਆਂ ਸਰਗਰਮੀਆਂ ਵਿਚ ਵੀ ਨਾਂ ਮਾਤਰ ਹੀ ਸ਼ਾਮਲ ਹੋ ਰਹੀ ਸੀ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post