ਦੀਵਾਲੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਇਹ ਅਹਿਮ ਫੈਸਲਾ,ਪੜ੍ਹੋ ਪੂਰੀ ਖਬਰ

By  Joshi November 5th 2018 10:55 AM

ਦੀਵਾਲੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਇਹ ਅਹਿਮ ਫੈਸਲਾ,ਪੜ੍ਹੋ ਪੂਰੀ ਖਬਰ,ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੁਣ ਪੂਰੇ ਚੰਡੀਗੜ੍ਹ ਵਿੱਚ ਪਟਾਕਿਆਂ ਦੀ ਵਿਕਰੀ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਹੋਵੇਗੀ, ਤਾਂ ਜੋ ਦੀਵਾਲੀ ਵਾਲੇ ਦਿਨ ਕੋਈ ਵੱਡੀ ਘਟਨਾ ਨਾ ਘਟੇ।

ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਦੇ ਅਸਥਾਈ ਲਾਇਸੈਂਸ ਜਾਰੀ ਹੋ ਗਏ ਹਨ। ਲਾਈਸੈਂਸ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਪਟਾਕੇ ਲਗਾਉਣ ਵਾਲੀਆਂ ਸਾਈਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਜਿਹੇ 'ਚ ਪਟਾਕਾ ਮਾਰਕਿਟ ਦੇ ਆਸ-ਪਾਸ ਫਾਇਰ ਵਿਭਾਗ ਤੋਂ ਇਲਾਵਾ ਹੋਰ ਕਈ ਵਿਭਾਗਾਂ ਕਦੇ ਕਰਮਚਾਰੀਆਂ ਨੂੰ ਦੇਖ-ਰੇਖ ਕਰਨ ਲਈ ਤਿਆਰ ਕੀਤਾ ਗਿਆ ਹੈ।

      ਹੋਰ ਪੜ੍ਹੋ: ਕਿਸਾਨ ਅੱਜ ਇਹਨਾਂ 3 ਜ਼ਿਲ੍ਹਿਆਂ ‘ਚ ਸਰਕਾਰ ਖਿਲਾਫ ਕਰਨਗੇ ਰੋਸ ਪ੍ਰਦਰਸ਼ਨ

ਇਸ ਮੌਕੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੱਡੀ ਮਾਤਰਾ ਵਿੱਚ ਦੂਸਰਿਆਂ ਥਾਵਾਂ ਤੋਂ ਪੁਰਾਣੇ ਪਟਾਕੇ ਆ ਰਹੇ ਹਨ। ਪਟਾਕਿਆਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਰਹਿੰਦਾ ਹੈ, ਜਿਸ ਦੌਰਾਨ ਦੀਵਾਲੀ ਵਾਲੇ ਦਿਨ ਲੋਕ ਜ਼ਿਆਦਾ ਮਾਤਰਾ ਵਿੱਚ ਚਲਾਉਂਦੇ ਹਨ, ਜਿਸ ਨਾਲ ਨੁਕਸਾਨ ਹੋਣ ਦਾ ਡਰ ਹੈ। ਪ੍ਰਸ਼ਾਸਨ ਨੇ ਇਸ ਨਾਲ ਨਜਿੱਠਣ ਲਈ ਹੀ ਇਹ ਫੈਸਲਾ ਲਿਆ ਹੈ।

      —PTC News

 

Related Post