ਸਨਸਨੀਖੇਜ਼ ਮਾਮਲਾ: ਮੋਰਨੀ ਇਲਾਕੇ ਵਿੱਚ ਚੰਡੀਗੜ੍ਹ ਵਾਸੀ ਲੜਕੀ ਨਾਲ 40 ਵਿਅਕਤੀਆਂ ਵੱਲੋਂ ਕੀਤਾ ਜਾਂਦਾ ਰਿਹਾ ਗੈਂਗਰੇਪ 

By  Joshi July 20th 2018 01:46 PM -- Updated: July 20th 2018 02:05 PM

ਸਨਸਨੀਖੇਜ਼ ਮਾਮਲਾ: ਚੰਡੀਗੜ੍ਹ ਵਾਸੀ ਲੜਕੀ ਨਾਲ 40 ਵਿਅਕਤੀਆਂ ਵੱਲੋਂ ਕੀਤਾ ਜਾਂਦਾ ਰਿਹਾ ਗੈਂਗਰੇਪ ਪੰਚਕੂਲਾ ਦੇ ਮੋਰਨੀ ਇਲਾਕੇ ਵਿੱਚ ਗੈਂਗਰੇਪ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 40 ਵਿਅਕਤੀਆਂ ਨੇ ਚੰਡੀਗੜ੍ਹ ਦੀ ਨਿਵਾਸੀ 22 ਸਾਲ ਦੀ ਲੜਕੀ ਨੂੰ ਬੰਧਕ ਬਣਾ ਕੇ ਉਸ ਨਾਲ ਗੈਂਗਰੇਪ ਕੀਤਾ ਹੈ। ਘਟਨਾ ਮੋਰਨੀ ਸਥਿਤ ਪਿੰਡ ਕੈਂਬਵਾੜਾ ਦੇ ਇੱਕ ਗੈਸਟ ਹਾਊਸ 'ਚ ਹੋਈ, ਜਿੱਥੇ ਇੱਕ ਤੋਂ ਬਾਅਦ ਇੱਕ ਦਰਿੰਦੇ ਨੇ ਪੀੜਤਾ ਨਾਲ ਗੈਂਗਰੇਪ ਕੀਤਾ। ਇਹ ਸਿਲਸਲਾ ਚਾਰ ਦਿਨ ਜਾਰੀ ਰਿਹਾ। ਇਸ ਦੌਰਾਨ ਪੀੜਤਾ ਨੇ ਆਪਣੇ ਪਤੀ ਨੂੰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਹੋਟਲ ਪ੍ਰਬੰਧਕ ਦੋਸ਼ੀ ਸੁਨੀਲ ਕੁਮਾਰ ਨੇ ਉਸਦਾ ਫੋਨ ਖੋਹ ਲਿਆ। ਚਾਰ ਦਿਨ ਬਾਅਦ ਕਿਸੇ ਤਰ੍ਹਾਂ ਜਾਨ ਬਚਾ ਕੇ ਗੈਸਟ ਹਾਊਸ ਤੋਂ ਬਾਹਰ ਆਈ ਅਤੇ ਆਪਣੀ ਪਤੀ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਪਤੀ-ਪਤਨੀ ਦੀ ਮਦਦ ਕਰਨ ਲਈ ਪੰਚਕੂਲਾ ਪੁਲਿਸ ਕੋਲ ਗਏ ਤਾਂ ਉਹਨਾਂ ਨੇ ਬਿਨ੍ਹਾਂ ਕੋਈ ਕਾਰਵਾਈ ਕੀਤਿਆਂ ਉਹਨਾਂ ਨੂੰ  ਚੰਡੀਗੜ੍ਹ ਦੇ ਮਨੀਮਾਜਰਾ ਥਾਣੇ ਵਿੱਚ ਭੇਜ ਦਿੱਤਾ। chandigarh girl raped by 40 menਥਾਣੇ ਵਿੱਚ ਉਹਨਾਂ ਤੋਂ ਐਸਐਚਓ ਇੰਸਪੈਕਟਰ ਰਣਜੀਤ ਸਿੰਘ  ਨੇ ਸਾਰੇ ਮਾਮਲਿਆਂ ਬਾਰੇ ਪੁੱਛਗਿੱਛ ਕੀਤੀ ਅਤੇ ਪੀੜਤਾ ਦਾ ਮੈਡੀਕਲ ਕਰਵਾ ਕੇ ਐਫ ਆਈ ਆਰ ਦਰਜ ਕੀਤੀ। ਮੈਡੀਕਲ ਵਿੱਚ ਔਰਤ ਦੇ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ. ਉਥੇ ਹੀ ਪੁਲਿਸ ਨੇ ਵੀਰਵਾਰ ਨੂੰ ਪੀੜਤਾ ਦੇ ਅਦਾਲਤ ਵਿੱਚ ੧੬੪ ਦੇ ਬਿਆਨ ਦਰਜ ਕਰਵਾਏ। ਮਾਮਲੇ ਵਿੱਚ ਮਨੀਮਾਜਰਾ ਥਾਣਾ ਪੁਲਿਸ ਨੇ ਗੈਸਟ ਹਾਉਸ ਦੇ ਨਿਰਦੇਸ਼ਕ ਸੁਨੀਲ ਕੁਮਾਰ 'ਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੇ ਮੁੱਖ ਦੋਸ਼ੀ ਅਤੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਪਤਨੀ ਨੂੰ ੧੨ ਹਜ਼ਾਰ ਰੁਪਏ ਵਿਚ ਭੇਜਿਆ ਜਾਣਾ ਸੀ ਸਾਫ-ਸਫਾਈ ਦਾ ਕੰਮ ਕਰਨ ਪੀੜਤਾ ਵੱਲੋਂ ਚੰਡੀਗੜ੍ਹ ਦੀ ਮਨੀਮਾਜਰਾ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਪਤੀ ਚੰਡੀਗੜ੍ਹ ਵਿੱਚ ਟੇਲਰ ਦਾ ਕੰਮ ਕਰਦਾ ਹੈ। ਦੋਸ਼ੀ ਦੀ ਉਸ ਦੇ ਪਤੀ ਨਾਲ ਸਾਫ ਸਫਾਈ ਦੇ ਕੰਮ ਨੂੰ ਲੈ ਕੇ ਗੱਲ ਹੋਈ। ਉਸ ਨੇ ਪੀੜਤਾ ਦੇ ਪਤੀ ਨੂੰ ਕਿਹਾ ਕਿ ਉਹ ਉਸ ਦੀ ਪਤਨੀ ਨੂੰ ਆਪਣੇ ਫਾਰਮ ਹਾਊਸ 'ਤੇ ਸਾਫ਼-ਸਫ਼ਾਈ ਦੀ ਨੌਕਰੀ ਦੇਵੇਗਾ। ਪਤੀ ਦੇ ਰਾਜ਼ੀ ਹੋਣ ਤੋਂ ਬਾਅਦ ਦੁਪਹਿਰ ਨੂੰ ਉਹ ਆਪਣੀ ਪਤਨੀ ਨੂੰ ਮੋਟਰਸਾਈਕਲ ਲੈ ਕੇ ਰਾਮਗੜ੍ਹ ਲਿਆਇਆ, ਜਿੱਥੇ ਕਿ ਪੁੱਲ ਦੇ ਹੇਠਾਂ ਵਾਈਟ ਰੰਗ ਦਾ ਆਲਟੋ ਕਾਰ ਵਿੱਚ ਸਨੀ ਬੈਠਾ ਸੀ, ਜੋ ਉਸਨੂੰ ਜੰਗਲ ਦੇ ਵਿਚਕਾਰ ਸਥਿਤ ਲਵਲੀ ਗੈਸਟ ਹਾਊਸ ਲੈ ਗਿਆ। ਉਥੇ ਉਸਨੂੰ ਦੋਸ਼ੀ ਨੇ ਨਸ਼ੇ ਦੀ ਦਵਾਈ ਦਿੱਤੀ ਗਈ ਅਤੇ ਇਕ ਕਮਰੇ ਨੂੰ ਬੰਦ ਕਰ ਦਿੱਤਾ ਗਿਆ।  ਜਦੋਂ ਮਹਿਲਾ ਨੂੰ ਹੋਸ਼ ਆਈ ਤਾਂ ਉਸਨੇ ਪਤੀ ਨੂੰ ਫੋਨ ਕਰਨਾ ਚਾਹਿਆ, ਪਰ ਸਨੀ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਬਾਅਦ ਵਿੱਚ ਉਸਨੂੰ ਨਸ਼ੇ ਦੀ ਦਵਾਈ ਦਿੱਤੀ ਜਾ ਰਹੀ ਸੀ ਅਤੇ ਸਨੀ ਆਪਣੇ ਆਪ ਅਤੇ ਉਸਦੇ ਸਾਥੀਆਂ ਨਾਲ ਪੀੜਤਾ ਦਾ ਬਲਾਤਕਾਰ ਕਰਵਾਉਂਦਾ ਰਿਹਾ। ਸ਼ਨੀਵਾਰ ਤੋਂ ਬੁੱਧਵਾਰ ਤਕ ਉਸ ਦੇ ਕਰੀਬ ੪੦ ਲੋਕਾਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਇਕ ਦਿਨ ਵਿਚ ੧੦ ਲੋਕ ਰੇਪ ਕਰਦੇ ਸਨ। ਪੁਲਿਸ ਨੇ ਮੁੱਖ ਦੋਸ਼ੀ ਅਤੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। —PTC News

Related Post