ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਦੁਸ਼ਯੰਤ ਬਣੇ ਉੱਪ ਮੁੱਖ ਮੰਤਰੀ

By  Jashan A October 27th 2019 02:26 PM -- Updated: October 27th 2019 02:39 PM

ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਦੁਸ਼ਯੰਤ ਬਣੇ ਉੱਪ ਮੁੱਖ ਮੰਤਰੀ ,ਚੰਡੀਗੜ੍ਹ: ਹਰਿਆਣਾ ‘ਚ ਭਾਜਪਾ ਨੇ ਜੇਜੇਪੀ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਲਈ ਹੈ। ਅੱਜ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।ਇਸ ਮੌਕੇ ਗਵਰਨਰ ਸੱਤਿਆਦੇਵ ਨਾਰਾਇਣ ਆਰਿਆ ਨੇ ਦੋਹਾਂ ਨੂੰ ਸਹੁੰ ਚੁਕਾਈ।

ਚੰਡੀਗੜ੍ਹ ‘ਚ ਸਥਿਤ ਹਰਿਆਣਾ ਰਾਜ ਭਵਨ ‘ਚ ਅੱਜ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜੇ .ਪੀ ਨੱਡਾ, ਅਨਿਲ ਵਿਜ ਸਮੇਤ ਕਈ ਹੋਰ ਦਿੱਗਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਰਹੇ।

ਹੋਰ ਪੜ੍ਹੋ: ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! 

https://twitter.com/ANI/status/1188378249883111424?s=20

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਮਨੋਹਰ ਲਾਲ ਖੱਟਰ ਅਤੇ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਗਵਰਨਰ ਸੱਤਿਆਦੇਵ ਨਾਰਾਇਣ ਆਰਿਆ ਨਾਲ ਮੁਲਾਕਾਤ ਕੀਤੀ ਅਤੇ ਹਰਿਆਣਾ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।

https://twitter.com/ANI/status/1188379208101154817?s=20

ਦੱਸ ਦਈਏ ਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਸਨ ,ਜਿਸ ਕਰਕੇ ਉਹ ਨਿਰੋਲ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਸਨ। ਹਰਿਆਣਾ ‘ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ। ਇਸ ਕਰਕੇ ਭਾਜਪਾ ਨੇ 7 ਆਜ਼ਾਦ ਵਿਧਾਇਕਾਂ ਅਤੇ ਜੇਜੇਪੀ ਗੱਠਜੋੜ ਨਾਲ ਸੂਬੇ 'ਚ ਭਾਜਪਾ ਦੀ ਸਰਕਾਰ ਬਣਾਈ ਗਈ।

-PTC News

Related Post