ਹਾਈ ਕੋਰਟ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮਾਮਲੇ 'ਤੇ ਸੁਣਵਾਈ 10 ਦਸੰਬਰ 'ਤੇ ਪਾਈ

By  Jashan A November 22nd 2018 12:47 PM -- Updated: November 22nd 2018 12:58 PM

ਹਾਈ ਕੋਰਟ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮਾਮਲੇ 'ਤੇ ਸੁਣਵਾਈ 10 ਦਸੰਬਰ' ਤੇ ਪਾਈ,ਚੰਡੀਗੜ੍ਹ: ਪੰਜਾਬ ਵਿੱਚ ਹੋਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਬਣਾਈ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਚੁਣੋਤੀ ਦੇਣ ਦੇ ਮਾਮਲੇ 'ਚ ਅੱਜ ਜਸਟਿਸ ਰਾਜਨ ਗੁਪਤਾ ਦੀ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਹੋਈ।

ਜਿਸ ਦੌਰਾਨ ਕੋਰਟ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਂ ਪੁਲਿਸ ਕਰਮਚਾਰੀਆਂ ਦੀ ਜਾਂਚ 'ਤੇ ਜੋ ਰੋਕ ਲੱਗੀ ਸੀ ਉਹ ਬਰਕਰਾਰ ਰਹੇਗੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।

ਹੋਰ ਪੜ੍ਹੋ: ਨੌਜਵਾਨ ਨੂੰ ਸੈਰ ਕਰਨੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਜਾਣੋ ਮਾਮਲਾ

ਦੱਸ ਦੇਈਏ ਕਿ ਪਿਛਲੀ ਸੁਣਵਾਈ 'ਚ ਪੰਜਾਬ ਸਰਕਾਰ ਵੱਲੋਂ ਪੀ ਚਿਦੰਬਰ ਹੋਏ ਪੇਸ਼ ਸਨ ਤੇ ਸਰਕਾਰ ਵੱਲੋਂ ਸਟੇਟਸ ਰਿਪੋਰਟ ਸੌਂਪੀ ਗਈ ਸੀ। ਲੰਮੀ ਚੱਲੀ ਬਹਿਸ ਦੇ ਬਾਅਦ ਹਾਈ ਕੋਰਟ ਨੇ ਅੱਗੇ ਦੀ ਬਹਿਸ ਲਈ 22 ਨਵੰਬਰ ਦੀ ਤਾਰੀਖ ਨਿਰਧਾਰਤ ਕੀਤੀ ਸੀ।

—PTC News

Related Post