ਚੰਡੀਗੜ-ਮਨਾਲੀ ਮੁੱਖ ਮਾਰਗ 'ਤੇ ਪਲਟੀ ਬੱਸ, ਜਾਨੀ ਨੁਕਸਾਨ ਤੋਂ ਬਚਾਅ

By  Jashan A April 8th 2019 01:58 PM

ਚੰਡੀਗੜ-ਮਨਾਲੀ ਮੁੱਖ ਮਾਰਗ 'ਤੇ ਪਲਟੀ ਬੱਸ, ਜਾਨੀ ਨੁਕਸਾਨ ਤੋਂ ਬਚਾਅ,ਰੋਪੜ: ਚੰਡੀਗੜ ਮਨਾਲੀ ਮੁੱਖ ਮਾਰਗ ਤੇ ਰੋਪੜ ਦੇ ਪਿੰਡ ਰੰਗੀਲਪੁਰ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਪਲਟ ਗਈ।ਹਾਦਸਾ ਕੋਮੀ ਮਾਰਗ ਤੇ ਖੜੇ ਮੀਂਹ ਦੇ ਪਾਣੀ ਕਾਰਨ ਤੇ ਸੜਕ ਤੇ ਖੜੀ ਇਕ ਕਾਰ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਦੇ ਵਿੱਚ 40 ਦੇ ਲਗਭਗ ਸਵਾਰੀਆਂ ਸਵਾਰ ਸਨ ਤੇ ਇਹ ਬੱਸ ਚੰਡੀਗੜ ਤੋਂ ਅੰਮਿਤਸਰ ਜਾ ਰਹੀ ਸੀ।

accident ਚੰਡੀਗੜ-ਮਨਾਲੀ ਮੁੱਖ ਮਾਰਗ 'ਤੇ ਪਲਟੀ ਬੱਸ, ਜਾਨੀ ਨੁਕਸਾਨ ਤੋਂ ਬਚਾਅ

ਹਾਦਸੇ ਦੋਰਾਨ ਕੋਈ ਜਾਨੀ ਨੁਕਸਾਨ ਹੋਣੋਂ ਤਾਂ ਬਚਾਅ ਰਿਹਾ ਪਰ ਕਈ ਸਵਾਰੀਆਂ ਨੂੰ ਸੱਟਾ ਲੱਗੀਆ ਹਨ,ਜਿਨ੍ਹਾਂ ਨੂੰ ਤੁਰੰਤ ਐਬੂਲੈਸ ਦੇ ਜ਼ਰੀਏ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।

ਹੋਰ ਪੜ੍ਹੋ:ਸਿੱਧੂ ਵੱਲੋਂ ਕੈਪਟਨ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਹੁਣ ਅਰੁਣਾ ਚੋਧਰੀ ਨੇ ਵੀ ਤੋੜੀ ਚੁੱਪ

acci ਚੰਡੀਗੜ-ਮਨਾਲੀ ਮੁੱਖ ਮਾਰਗ 'ਤੇ ਪਲਟੀ ਬੱਸ, ਜਾਨੀ ਨੁਕਸਾਨ ਤੋਂ ਬਚਾਅ

ਇਸ ਹਾਦਸੇ ਕਾਰਨ ਕੋਮੀ ਮਾਰਗ ਤੇ ਕਾਫ਼ੀ ਸਮਾ ਟ੍ਰੈਫ਼ਿਕ ਜਾਮ ਲੱਗਿਆ ਰਿਹਾ ਤੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਉਧਰ ਪੁਲਿਸ ਬੱਸ ਚਾਲਕ ਦੀ ਅਣਗਹਿਲੀ ਦੱਸ ਰਹੀ ਤੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

-PTC News

Related Post