ਚੰਡੀਗੜ੍ਹ ਦੇ ਮੇਅਰ ਦੀਆਂ ਚੋਣਾਂ ਅੱਜ, ਜਾਣੋ ਕਿਹੜੇ ਉਮੀਦਵਾਰਾਂ ਦੇ ਨਾਮ ਸ਼ਾਮਿਲ

By  Jagroop Kaur January 8th 2021 11:26 AM -- Updated: January 8th 2021 11:28 AM

ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣੀ ਹੈ। ਅੱਜ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਵੀ ਚੋਣ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਲਈ ਚੰਡੀਗੜ੍ਹ ਨਗਰ ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਸੂਚੀ 31 ਦਸੰਬਰ ਨੂੰ ਹੀ ਐਲਾਨ ਦਿੱਤੀ ਸੀ। ਭਾਜਪਾ ਨੇ ਮੇਅਰ ਦੇ ਅਹੁਦੇ ਲਈ ਕੌਂਸਲਰ ਰਵੀ ਕਾਂਤ ਸ਼ਰਮਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਮਹਿਲਾ ਕੌਂਸਲਰ ਫਰਮਿਲਾ ਨੂੰ ਮੈਦਾਨ 'ਚ ਉਤਾਰਿਆ।

ਜਦਕਿ ਕਾਂਗਰਸ ਨੇ ਮੇਅਰ ਦੇ ਅਹੁਦੇ ਲਈ ਆਪਣੇ ਕੌਂਸਲਰ ਦਵਿੰਦਰ ਸਿੰਘ ਬਬਲਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਮਹਿਲਾ ਕੌਂਸਲਰ ਰਵਿੰਦਰ ਕੌਰ ਗੁਜਰਾਲ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਸਤੀਸ਼ ਕੁਮਾਰ ਕੈਂਥ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਹੋਰ ਪੜ੍ਹੋ :ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ,ਮਾਘੀ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਅੱਜ ਦੇ ਚੁਣਾਵ ਭਾਜਪਾ 'ਚ ਅੰਦਰੂਨੀ ਗੁੱਟਬਾਜ਼ੀ ਵੀ ਦੇਖਣ ਨੂੰ ਮਿਲ ਸਕਦੀ ਹੈ। ਜ਼ਿਕਰ ਏ ਖਾਸ ਹੈ ਕਿ ਇਸ ਟਰਨ ਦੀਆਂ ਇਹ ਆਖਰੀ ਚੋਣਾਂ ਨੇ ਜਿਨ੍ਹਾਂ 'ਚ ਕਰਾਸ ਹੋਣ ਦਾ ਖਦਸ਼ਾ ਵੀ ਹੈ ਜਿਸ ਕਾਰਨ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ , ਪਰ ਦੇਖਣ ਵਾਲ਼ੀ ਗੱਲ ਹੋਵੇਗੀ ਕਿ ਇਸ ਵਾਰ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ 'ਤੇ ਕੌਣ ਬੈਠੇਗਾ।

ਇਸ ਦੌਰਾਨ ਕੋਵਿਦ ਦੀਆਂ ਹਦਾਇਤਾਂ ਦਾ ਵੀ ਖਾਸ ਧਿਆਨ ਰਖਿਆ ਗਿਆ |ਉਥੇ ਹੀ ਧਿਆਨ ਯੋਗ ਗੱਲ ਹੈ ਕਿ ਇਸ ਮੌਕੇ ਅਕਾਲੀ ਦਲ ਦੇ ਕੌਂਸਲਰ ਹਰਦੀਪ ਨੇ ਕਿਸਾਨਾਂ ਦੇ ਹੱਕ ਆ ਕੇ ਇਸ ਚੁਣਾਵ ਤੋਂ ਕੀਤਾ ਬਾਈਕੋਟ ਕਰਨ ਦਾ ਕੀਤਾ ਐਲਾਨ।

Related Post