ਚੰਡੀਗੜ੍ਹ 'ਚ ਪੰਜਾਬ ਕੈਬਿਨਟ ਦੀ ਮੀਟਿੰਗ ਅੱਜ, ਲਏ ਜਾਣਗੇ ਅਹਿਮ ਫ਼ੈਸਲੇ

By  Jashan A December 11th 2018 10:14 AM -- Updated: December 11th 2018 11:07 AM

ਚੰਡੀਗੜ੍ਹ 'ਚ ਪੰਜਾਬ ਕੈਬਿਨਟ ਦੀ ਮੀਟਿੰਗ ਅੱਜ, ਲਏ ਜਾਣਗੇ ਅਹਿਮ ਫ਼ੈਸਲੇ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ‘ਚ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ।ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵਿਖੇ ਰੱਖੀ ਗਈ ਹੈ।

Punjab cabinet ਚੰਡੀਗੜ੍ਹ 'ਚ ਪੰਜਾਬ ਕੈਬਿਨਟ ਦੀ ਮੀਟਿੰਗ ਅੱਜ, ਲਏ ਜਾਣਗੇ ਅਹਿਮ ਫ਼ੈਸਲੇ

ਇਸ ਮੀਟਿੰਗ ਦੌਰਾਨ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਬਾਰੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਕੈਦੀਆਂ ਦੀ ਪੈਰੋਲ 12 ਹਫਤਿਆਂ ਦੀ ਥਾਂ 16 ਹਫਤੇ ਕਰਨ ਦੀ ਤਜਵੀਜ਼ ਵੀ ਪੇਸ਼ ਹੋਣ ਦੇ ਆਸਾਰ ਹਨ।

ਹੋਰ ਪੜ੍ਹੋ: IND vs AUS: ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ

cabinet meeting ਚੰਡੀਗੜ੍ਹ 'ਚ ਪੰਜਾਬ ਕੈਬਿਨਟ ਦੀ ਮੀਟਿੰਗ ਅੱਜ, ਲਏ ਜਾਣਗੇ ਅਹਿਮ ਫ਼ੈਸਲੇ

ਉਥੇ ਹੀ ਪੰਜਾਬ ਕੈਬਿਨਟ ਸਿਕਲੀਕਰ ਸਿੱਖਾਂ ਨੂੰ ਰਾਹਤ ਦੇਣ ਲਈ ਏਜੰਡਾ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਈ ਮਹੀਨੇ ਵਿੱਚ ਸ਼ਿਲੌਂਗ 'ਚ ਹੋਈ ਹਿੰਸਾ ਦੌਰਾਨ ਸਿਕਲੀਕਰ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ।

ਹੋਰ ਪੜ੍ਹੋ: ਆਉਣ ਵਾਲੇ ਸਮੇਂ ‘ਚ ਵਧ ਸਕਦੈ ਕਪਾਹ ਉਤਪਾਦਨ: ਸੀ. ਏ. ਆਈ.

captain amrinder singh ਚੰਡੀਗੜ੍ਹ 'ਚ ਪੰਜਾਬ ਕੈਬਿਨਟ ਦੀ ਮੀਟਿੰਗ ਅੱਜ, ਲਏ ਜਾਣਗੇ ਅਹਿਮ ਫ਼ੈਸਲੇ

ਜਿਸ ਤੋਂ ਪੰਜਾਬ ਸਰਕਾਰ ਵੱਲੋਂ ਸਿਕਲੀਕਰ ਸਿੱਖਾਂ ਨੂੰ 60 ਲੱਖ ਦੀ ਰਾਹਤ ਦੇਣ ਦੇ ਆਸਾਰ ਹਨ।ਦੱਸ ਦੇਈਏ ਕਿ ਅੱਜ ਹੋਣ ਵਾਲੀ ਕੈਬਿਨਟ ਮੀਟਿੰਗ ਕੱਲ ਹੋਣੀ ਸੀ, ਪਰ ਮੁੱਖ ਮੰਤਰੀ ਦੀ ਸਿਹਤ ਵਿਗੜਨ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

-PTC News

Related Post