ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਮਿਲੀ ਵੱਡੀ ਰਾਹਤ ,ਪੰਜਾਬ ਦੇ ਕਈ ਇਲਾਕਿਆਂ 'ਚ ਪਿਆ ਮੀਂਹ

By  Shanker Badra June 16th 2018 07:27 AM -- Updated: June 16th 2018 07:55 AM

ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਮਿਲੀ ਵੱਡੀ ਰਾਹਤ ,ਪੰਜਾਬ ਦੇ ਕਈ ਇਲਾਕਿਆਂ 'ਚ ਪਿਆ ਮੀਂਹ:

ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਕੱਲ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਸੀ।chandigarh punjab many areas Rain,Weather coldਅੱਜ ਸਵੇਰੇ ਚੰਡੀਗੜ੍ਹ ਅਤੇ ਪੰਜਾਬ ਦੇ ਕੁੱਝ ਇਲਾਕਿਆਂ ਦੇ ਵਿੱਚ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਦੇ ਆਉਣ ਦੇ ਖ਼ਬਰ ਮਿਲੀ ਹੈ।ਇਸ ਮੀਂਹ ਦੇ ਨਾਲ ਜਿਥੇ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ,ਓਥੇ ਹੀ ਸਵੇਰ ਦਾ ਮੌਸਮ ਵੀ ਸੁਹਾਵਣਾ ਹੋ ਗਿਆ ਹੈ। chandigarh punjab many areas Rain,Weather cold

ਪਠਾਨਕੋਟ ਦੇ ਵਿੱਚ ਬੀਤੀ ਰਾਤ ਭਾਰੀ ਤੂਫ਼ਾਨ ਆਇਆ ਹੈ,ਜਿਸ ਕਰਕੇ ਮੋਬਾਈਲ ਟਾਵਰ ਅਤੇ ਦਰੱਖਤ ਡਿੱਗ ਗਏ ਹਨ।chandigarh punjab many areas Rain,Weather cold ਮੌਸਮ ਵਿਭਾਗ ਨੇ ਅਜਨਾਲਾ,ਅੰਮ੍ਰਿਤਸਰ ,ਕਪੂਰਥਲਾ ,ਆਦਮਪੁਰ,ਜਲੰਧਰ,ਫ਼ਗਵਾੜਾ, ਹੁਸ਼ਿਆਰਪੁਰ ,ਜ਼ੀਰਾ,ਮੋਗਾ,ਲੁਧਿਆਣਾ,ਸਮਰਾਲਾ,ਪਠਾਨਕੋਟ,ਮੁਕੇਰੀਆ,ਪਟਿਆਲਾ,ਸ਼ਿਮਲਾ,ਸੁੰਦਰਨਗਰ ਅਤੇ ਹੋਰ ਇਲਾਕਿਆਂ ਦੇ ਵਿੱਚ ਭਾਰੀ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਮੌਸਮ ਵਿਗਿਆਨੀਆਂ ਅਨੁਸਾਰ ਅੱਜ ਰੁੱਕ -ਰੁੱਕ ਕੇ ਮੀਂਹ ਪੈਂਦਾ ਰਹੇਗਾ।।chandigarh punjab many areas Rain,Weather cold ਬੀਤੇ ਦੋ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਸੀ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ।ਹੁਣ ਬਾਰਸ਼ ਨਾਲ ਲੋਕਾਂ ਨੂੰ ਧੂੜ ਤੋਂ ਕੁੱਝ ਰਾਹਤ ਮਿਲੀ ਹੈ। chandigarh punjab many areas Rain,Weather cold ਇਸ ਦੇ ਨਾਲ ਹੀ ਝੋਨਾ ਲਗਾ ਰਹੇ ਕਿਸਾਨਾਂ ਦੇ ਚਿਹਰੇ ਵੀ ਖ਼ਿਲ ਗਏ ਹਨ ਕਿਉਂਕਿ ਝੋਨਾ ਲਗਾਉਣ ਦੇ ਲਈ ਕਾਫ਼ੀ ਪਾਣੀ ਦੀ ਜ਼ਰੂਰਤ ਹੁੰਦੀ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।

-PTCNews

Related Post