ਚੰਡੀਗੜ੍ਹ ਦੇ ਰਾਕ ਗਾਰਡਨ 'ਚ ਮੁੜ ਲਗੀਆਂ ਰੌਣਕਾਂ, ਪਰ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ

By  Jagroop Kaur November 20th 2020 04:03 PM -- Updated: November 20th 2020 04:09 PM

ਚੰਡੀਗੜ੍ਹ: ਕੋਰੋਨਾ ਕਾਲ ਤੋਂ ਬੰਦ ਪਿਆ ਸ਼ਹਿਰ ਦਾ ਸਭ ਤੋਂ ਪ੍ਰਮੁੱਖ ਸੈਰ-ਸਪਾਟੇ ਵਾਲਾ ਸੈਲਾਨੀ ਪਾਰਕ ,ਰਾਕ ਗਾਰਡਨ ਵੀਰਵਾਰ ਨੂੰ ਮੁੜ ਤੋਂ ਸੈਲਾਨੀਆਂ ਅਤੇ ਸ਼ਹਿਰਵਾਸੀਆਂ ਲਈ ਖੋਲ੍ਹ ਦਿੱਤਾ ਗਿਆ। ਜਿਥੇ ਪਹਿਲੇ ਦਿਨ ਹੀ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ। ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ 1600 ਦੇ ਕਰੀਬ ਲੋਕ ਰਾਕ ਗਾਰਡਨ 'ਚ ਪਹੁੰਚੇ । ਪਰ ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸ਼ਹਿਰ ਵਿਚ ਕੋਰੋਨਾ ਦੇ ਕੇਸ ਵੱਧਣ ਦੇ ਚੱਲਦੇ ਪ੍ਰਸ਼ਾਸਨ ਨੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਪਰ ਲੋਕ ਉਹਨਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵਿਖਾਈ ਦਿੱਤੇ। ਇੱਥੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇੱਥੋਂ ਤੱਕ ਕਿ ਕਈ ਥਾਵਾਂ 'ਤੇ ਤਾਂ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਗਿਆ।Image

ਕਈ ਰਾਜਾਂ ਤੋਂ ਪਹੁੰਚੇ ਲੋਕ

ਦਸਣਯੋਗ ਹੈ ਕਿ ਇਹ ਸੈਲਾਨੀ ਪਾਰਕਾਂ ਦੇ ਖੁੱਲ੍ਹਣ 'ਤੇ ਪ੍ਰਸ਼ਾਸਨ ਵਲੋਂ ਐਂਟਰੀ 'ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਹਰ ਇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਜਾਂਚਿਆ ਜਾ ਰਿਹਾ ਸੀ। ਸਰੀਰ ਦਾ ਤਾਪਮਾਨ ਨੌਰਮਲ ਹੋਣ 'ਤੇ ਹੀ ਲੋਕਾਂ ਨੂੰ ਅੰਦਰ ਜਾਣ ਦੀ ਆਗਿਆ ਹੈ।

ਹੋਰ ਪੜ੍ਹੋ :ਪੰਜਾਬ ਦੇ ਯੂਨੀਵਰਸਿਟੀ ਤੇ ਕਾਲਜ ‘ਚ ਮੁੜ ਪਰਤੀ ਰੌਣਕ

ਕੋਰੋਨਾ ਦੀ ਇਨਫੈਕਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਰਾਕ ਗਾਰਡਨ ਅੰਦਰ ਗਰੁੱਪ ਸੈਲਫੀ ਖਿੱਚਣ 'ਤੇ ਰੋਕ ਲਾਈ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ ਹਨ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੀ ਲੋਕ ਪਹਿਲੇ ਦਿਨ ਰਾਕ ਗਾਰਡਨ ਦੇਖਣ ਪਹੁੰਚੇ ਹਨ।Image

ਜ਼ਿਕਰਯੋਗ ਹੈ ਕਿ ਇਹਨਾਂ ਥਾਵਾਂ ਨੂੰ ਭਾਵੇਂ ਹੀ ਪ੍ਰਸ਼ਾਸਨ ਵੱਲੋਂ ਖੋਲ੍ਹ ਦਿੱਤਾ ਗਿਆ ਹੈ , ਪਰ ਜੇਕਰ ਲੋਕਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀ ਪਲਾਣਾ ਨਾ ਕੀਤੀ ਗਈ ਤਾਂ ਹੋ ਸਕਦਾ ਹੈ ਪ੍ਰਸ਼ਾਸਨ ਫਿਰ ਤੋਂ ਸਖ਼ਤਾਈ ਕਰ ਦੇਵੇ। ਤਾਂ ਜੋ ਲੋਕ ਮੁੜ ਤੋਂ ਕੋਰੋਨਾ ਕਾਲ ਦੀ ਚਪੇਟ 'ਚ ਆਉਣ ਤੋਂ ਬਚ ਸਕਣ।

Related Post