ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ

By  Shanker Badra August 8th 2019 09:52 AM -- Updated: August 8th 2019 07:35 PM

ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ:ਚੰਡੀਗੜ੍ਹ : ਦੇਸ਼ ਦੇ ਮੁੰਡੇ -ਕੁੜੀਆਂ ਨੂੰ ਟਿਕਟੋਕ ਨੇ ਆਪਣਾ ਐਨਾ ਦੀਵਾਨਾ ਬਣਾ ਲਿਆ ਹੈ ,ਜਿਸ ਕਰਕੇ ਉਹ ਟਿਕਟੋਕ 'ਤੇ ਵੀਡੀਓ ਬਣਾਉਣ ਦੇ ਚੱਕਰ ਵਿੱਚ ਕਿਸ ਹੱਦ ਤੱਕ ਜਾ ਸਕਦੇ ਹਨ। ਹੁਣ ਟਿਕਟੋਕ 'ਤੇ ਮਸ਼ਹੂਰ ਹੋਣ ਲਈ ਪੁਲਿਸ ਮੁਲਾਜ਼ਮਾਂ ਨੂੰ ਕ੍ਰੇਜ਼ ਚੜ ਗਿਆ ਹੈ,ਜਿਸ ਕਰਕੇ ਉਹ ਆਪਣੀ ਨੌਕਰੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਵੀਡੀਓ ਬਣਾ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ ਹੈ। [caption id="attachment_326870" align="aligncenter" width="261"]Chandigarh Women constable uniform on TikTok Video style ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ[/caption] ਚੰਡੀਗੜ੍ਹ ਪੁਲਿਸ 'ਚ ਤਾਇਨਾਤ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਦੀਆਂ ਟਿਕਟੋਕ ਵੀਡਿਓਜ਼ ਲੋਕਾਂ ਵਿੱਚ ਚਰਚਾ ਵਿੱਚ ਹਨ। ਇਸ ਵੀਡੀਓ ਵਿੱਚ ਦੋ ਮਹਿਲਾ ਪੁਲਿਸ ਮੁਲਾਜ਼ਮ ਵੀਡੀਓ 'ਚ ਵੱਖ-ਵੱਖ ਗੱਡੀਆਂ 'ਚ ਵਰਦੀ ਪਾ ਕੇ ਥਾਣੇ ਬਾਹਰ ਸਟਾਈਲ ਮਾਰਦੀਆਂ ਨਜ਼ਰ ਆ ਰਹੀਆਂ ਹਨ। [caption id="attachment_326869" align="aligncenter" width="300"]Chandigarh Women constable uniform on TikTok Video style ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ[/caption] ਇਸ ਦੌਰਾਨ ਇੱਕ ਮਹਿਲਾ ਕਾਂਸਟੇਬਲ ਗੁਰਪ੍ਰੀਤ ਕੌਰ ਨੇ ਥਾਰ 'ਤੇ ਬੈਠ ਕੇ ਟਿਕਟੋਕ 'ਤੇ ਵੀਡੀਓ ਬਣਾ ਕੇ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਸੈਕਟਰ -17 ਦੇ ਵੂਮੈਨ ਪੁਲਿਸ ਥਾਣੇ ਦੇ ਸਾਹਮਣੇ ਬਣਾਇਆ ਗਿਆ ਹੈ, ਜਦਕਿ ਚਿੱਟੇ ਰੰਗ ਦੀ ਕਾਰ 'ਚ ਬਣਾਈ ਗਈ ਦੂਜੀ ਵੀਡੀਓ ਸ਼ਹਿਰ ਦੇ ਕਿਸੇ ਦੂਜੀ ਥਾਂ 'ਤੇ ਬਣਾਈ ਗਈ ਹੈ।ਇਸ ਵੀਡੀਓ ਵਿੱਚ ਇੱਕ ਮਹਿਲਾ ਕਾਂਸਟੇਬਲ ਗੁਰਪ੍ਰੀਤ ਕੌਰ ਨੇ ਥਾਰ 'ਤੇ ਬੈਠ ਕੇ ਬਣਾਈ ਹੈ। ਇਹ ਵੀਡੀਓ ਲੇਡੀ ਕਾਂਸਟੇਬਲ ਨੇ ਸੈਕਟਰ17 ਦੇ ਵੂਮੈਨ ਪੁਲਿਸ ਥਾਣੇ ਦੇ ਸਾਹਮਣੇ ਬਣਾਈ ਹੈ, ਜਦਕਿ ਚਿੱਟੇ ਰੰਗ ਦੀ ਕਾਰ 'ਚ ਬਣਾਈ ਗਈ ਹੈ। [caption id="attachment_326867" align="aligncenter" width="300"]Chandigarh Women constable uniform on TikTok Video style ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ[/caption] ਦੂਜੀ ਵੀਡੀਓ ਸ਼ਹਿਰ 'ਚ ਹੀ ਕਿਸੇ ਹੋਰ ਥਾਂ ਬਣਾਈ ਗਈ ਹੈ। ਇਸ ਵੀਡੀਓ 'ਚ ਮਹਿਲਾ ਮੁਲਾਜ਼ਮ ਦੂਜੀ ਮਹਿਲਾ ਮੁਲਾਜ਼ਮ ਨਾਲ ਵੱਖਰੇ-ਵੱਖਰੇ ਐਕਸ਼ਨ ਕਰ ਰਹੀ ਹੈ। ਦੱਸ ਦੇਈਏ ਕਿ ਥਾਰ ਵਾਲੀ ਵੀਡੀਓ ਨੂੰ ਧਿਆਨ 'ਚ ਰੱਖਦਿਆਂ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਦੋਵੇਂ ਪੁਲਿਸ ਮੁਲਾਜ਼ਮਾਂ ਆਪਸ 'ਚ ਦੋਸਤ ਹਨ। [caption id="attachment_326868" align="aligncenter" width="300"]Chandigarh Women constable uniform on TikTok Video style ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ[/caption] ਦੱਸ ਦੇਈਏ ਕਿ ਮਹਿਲਾ ਹੈੱਡ ਕਾਂਸਟੇਬਲ ਗੁਰਪ੍ਰੀਤ ਕੌਰ ਸੈਕਟਰ- 17 ਪੁਲਿਸ ਸਟੇਸ਼ਨ 'ਚ ਤਾਇਨਾਤ ਹੈ ਅਤੇ ਵੀਡੀਓ 'ਚ ਉਸ ਦੇ ਨਾਲ ਨਜ਼ਰ ਆ ਰਹੀ ਮਹਿਲਾ ਪੁਲਿਸ ਮੁਲਾਜ਼ਮ ਦੀ ਹਾਲੇ ਪਛਾਣ ਨਹੀਂ ਹੋਈ ਹੈ। ਇਸ ਸਬੰਧੀ ਵਿਭਾਗ ਨੇ ਕਿਹਾ ਕਿ ਜਲਦੀ ਹੀ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। [caption id="attachment_326869" align="aligncenter" width="300"]Chandigarh Women constable uniform on TikTok Video style ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਨੂੰ ਵਰਦੀ ਪਾ ਕੇ TikTok 'ਤੇ ਸਟਾਈਲ ਮਾਰਨਾ ਪਿਆ ਮਹਿੰਗਾ[/caption] ਜ਼ਿਕਰਯੋਗ ਹੈ ਕਿ ਚੰਡੀਗੜ੍ਹ ਮਹਿਲਾ ਪੁਲਿਸ ਦੀ ਇਹ ਵੀਡੀਓ 8 ਮਹੀਨੇ ਪੁਰਾਣੀ ਹੈ ਪਰ ਹੁਣ ਵਾਇਰਲ ਹੋਣ ਕਰਕੇ ਚਰਚਾ ਵਿੱਚ ਆ ਗਈ ਹੈ। ਹੁਣ ਵੀਡੀਓ ਮੀਡੀਆ 'ਚ ਆਉਣ 'ਤੇ ਪੁਲਿਸ ਜਾਂਚ ਕਰ ਰਹੀ ਹੈ। -PTCNews

Related Post