ਚੱਢਾ ਦੀ ਜ਼ਮਾਨਤ 'ਤੇ ਹੋਵੇਗਾ 11 ਜਨਵਰੀ ਨੂੰ ਫੈਸਲਾ

By  Joshi January 10th 2018 12:13 PM -- Updated: January 10th 2018 12:27 PM

Charanjeet Chadda Bail: ਚੱਢਾ ਦੀ ਜ਼ਮਾਨਤ 'ਤੇ ਹੋਵੇਗਾ 11 ਜਨਵਰੀ ਨੂੰ ਫੈਸਲਾ: ਚਰਨਜੀਤ ਸਿੰਘ ਚੱਢਾ ਅਸ਼ਲੀਲ ਵੀਡੀਓ ਵਾਇਰਲ ਮਾਮਲੇ 'ਤੇ 11 ਜਨਵਰੀ ਨੂੰ ਫੈਸਲਾ ਸੁਣਾਇਆ ਜਾਵੇਗਾ।

ਦੱਸ ਦੇਈਏ ਕਿ ਚਰਨਜੀਤ ਸਿੰਘ ਚੱਢਾ ਦੀ ਮਹਿਲਾ ਪ੍ਰਿੰਸੀਪਲ ਨਾਲ ਇੱਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਉਹਨਾਂ ਨੇ ਤਾਂ ਇਨਕਾਰ ਕੀਤਾ ਸੀ ਪਰ ਮਹਿਲਾ ਵੱਲੋਂ ਉਹਨਾਂ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਪਿਓ ਪੁੱਤ 'ਤੇ ਮਾਮਲਾ ਦਰਜ ਹੋਇਆ ਸੀ।

Charanjeet Chadda Bail: ਚੱਢਾ ਦੀ ਜ਼ਮਾਨਤ 'ਤੇ ਹੋਵੇਗਾ 11 ਜਨਵਰੀ ਨੂੰ ਫੈਸਲਾCharanjeet Chadda Bail:  ਇਸ ਮਾਮਲੇ 'ਤੇ ਨਮੋਸ਼ੀ ਦੇ ਚੱਲਦਿਆਂ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੀ ਫਾਰਚੂਨਰ ਗੱਡੀ 'ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

ਉਹਨਾਂ ਵੱਲੋਂ ਲਿਖੇ ਦੋ ਸੁਸਾਈਡ ਨੋਟ ਵੀ ਬਰਾਮਦ ਹੋਏ ਸਨ, ਜਿਸ 'ਚ ਉਹਨਾਂ ਨੇ 11 ਹੋਰ ਵਿਅਕਤੀਆਂ 'ਤੇ ਉਹਨਾਂ ਨੂੰ ਫਸਾਉਣ ਦੇ ਇਲਜ਼ਾਮ ਲਗਾਏ ਸਨ।

Charanjeet Chadda Bail:  ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।

Charanjeet Chadda Bail: ਚੱਢਾ ਦੀ ਜ਼ਮਾਨਤ 'ਤੇ ਹੋਵੇਗਾ 11 ਜਨਵਰੀ ਨੂੰ ਫੈਸਲਾਇੰਦਰਪ੍ਰੀਤ ਸਿੰਘ ਚੱਢਾ ਦੇ ਖ਼ੁਦਕੁਸ਼ੀ ਨੋਟ ਦੇ ਅਧਾਰ 'ਤੇ ਭਰਾ ਹਰਜੀਤ ਚੱਢਾ ਅਤੇ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

—PTC News

Related Post