ਸਟ੍ਰੈਂਡ ਗੈਸ ਲੀਕ ਤੋਂ ਬਾਅਦ ਚੈਰਿੰਗ ਕ੍ਰਾਸ ਅਤੇ ਵਾਟਰਲੂ ਈਸਟ ਸਟੇਸ਼ਨ ਹੋਏ ਬੰਦ

By  Joshi January 24th 2018 02:10 PM -- Updated: January 25th 2018 02:24 PM

Charing Cross and Waterloo East stations shut after Strand gas leak: ਵੈਸਟ ਐਂਡ ਵਿੱਚ ਗੈਸ ਦੀ ਲੀਕ ਤੋਂ ਬਾਅਦ ਲੰਡਨ ਦੇ ਦੋ ਰੇਲਵੇ ਸਟੇਸ਼ਨ ਬੰਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਮੰਗਲਵਾਰ ਦੀ ਸਵੇਰ ਨੂੰ ਸਟ੍ਰੈਂਡ ਦੇ ਨਜ਼ਦੀਕ ਗੈਸ ਲੀਕ ਹੋਣ ਕਾਰਨ ਤਕਰੀਬਨ 1500 ਲੋਕਾਂ ਨੂੰ ਇਕ ਨਾਈਟ ਕਲੱਬ ਤੋਂ ਬਾਹਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਇਸ ਘਟਨਾ ਦੌਰਾਨ ਵਾਟਰਲੂ ਈਸਟ ਸਟੇਸ਼ਨ ਦੀਆਂ ਨੇੜਲੀਆਂ ਸੜਕਾਂ ਅਤੇ ਚੇਰਿੰਗ ਕ੍ਰਾਸ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ। ਦੁਪਹਿਰ ਤੋਂ ਥੋੜੀ ਦੇਰ ਬਾਅਦ ਸਟੇਸ਼ਨ ਦੁਬਾਰਾ ਖੋਲ੍ਹੇ ਗਏ ਸਨ।

—PTC News

Related Post