ਮੁਕੇਰੀਆਂ ਦੇ ਰਿਹਾਇਸ਼ੀ ਇਲਾਕੇ 'ਚ ਵੇਖਿਆ ਚੀਤਾ, CCTV 'ਚ ਕੈਦ

By  Pardeep Singh March 29th 2022 10:54 AM -- Updated: March 29th 2022 12:32 PM

ਹੁਸ਼ਿਆਰਪੁਰ: ਹਲਕਾ ਮੁਕੇਰੀਆਂ ਵਿਚ ਰਿਹਾਸ਼ੀ ਇਲਾਕੇ ਵਿਚ ਚੀਤਾ ਦੇਖਿਆ ਗਿਆ। ਜਿਸ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦਾ ਹੈ। ਉੱਥੇ ਹੀ ਚੀਤੇ ਦੇ ਘੁੰਮਦਿਆ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ ਹਨ।


ਤੁਹਾਨੂੰ ਦੱਸ ਦੇਈਏ ਕਿ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਿਵੇ ਚੀਤਾ ਆਉਂਦਾ ਹੈ ਅਤੇ ਕੁਝ ਸਮਾਂ ਰੁਕਣ ਤੋਂ ਬਾਅਦ ਚੱਲੇ ਜਾਂਦਾ ਹੈ। ਚੀਤਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕ ਘਬਰਾਏ ਹੋਏ ਹਨ ਅਤੇ ਚੀਤੇ ਦਾ ਖੌਫ ਉਨ੍ਹਾਂ ਦੇ ਦਿਲਾਂ ਉਤੇ ਬੁਰੀ ਤਰੀਕੇ ਨਾਲ ਛਾਇਆ ਹੋਇਆ ਹੈ।


ਚੀਤੇ ਦੇ ਸਰੀਰ 'ਤੇ ਕਾਲੇ ਰੰਗ ਦੇ ਦਾਗ਼ਦਾਰ ਧੱਬੇ ਅਤੇ ਹੰਝੂਆਂ ਵਰਗੇ ਬਿੰਦੂ ਹੁੰਦੇ ਹਨ। ਚੀਤਾ ਬਹੁਤ ਹੀ ਪਤਲਾ ਅਤੇ ਫੁਰਤੀਲਾ ਜਾਨਵਰ ਹੈ ਜੋ ਪ੍ਰਤੀ ਘੰਟਾ 70 ਮੀਲ ਦੀ ਰਫ਼ਤਾਰ ਨਾਲ ਆਪਣੇ ਸ਼ਿਕਾਰ ਨੂੰ ਫੜ੍ਹਨ ਲਈ ਦੌੜਦਾ ਹੈ।



ਇਹ ਵੀ ਪੜ੍ਹੋ:ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, ਟੋਲ ਪਲਾਜ਼ਿਆਂ ਦੇ ਰੇਟ ਵਧੇ



-PTC News

Related Post