ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ

By  Jagroop Kaur June 3rd 2021 09:42 AM -- Updated: June 3rd 2021 09:52 AM

ਦਿੱਲੀ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਜ ਦਿੱਲੀ ਜਾਣ ਦੀ ਸੰਭਾਵਨਾ ਹੈ , ਅਤੇ ਇਸ ਦਿਲੀ ਦੌਰੇ 'ਤੇ ਮੁਖ ਮੰਤਰੀ ਵੱਲੋਂ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ।ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲੇ ਨੂੰ ਲੈ ਕੇ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਮੁਲਾਕਾਤਾਂ ਦਾ ਲੰਮਾ ਦੌਰ ਜਾਰੀ ਰਿਹਾ। ਵਿਧਾਇਕਾਂ, ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੇ ਨਾਲ ਸੋਮਵਾਰ ਤੋਂ ਚੱਲ ਰਹੇ ਗੱਲਬਾਤ ਦੇ ਇਸ ਸਿਲਸਿਲੇ ਤੋਂ ਬਾਅਦ ਅੱਜ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚਣਗੇ ਅਤੇ ਤਿੰਨ ਮੈਂਬਰੀ ਕਮੇਟੀ ਅੱਗੇ ਆਪਣਾ ਪੱਖ ਤੇ ਇਤਰਾਜ਼ ਰੱਖਣਗੇ।Punjab Cabinet will Meeting this afternoon at 3.00 pm via video conference Read more : ਇਕ ਹੋਰ ਚੀਨੀ ਖ਼ਤਰਾ, ਦੁਨੀਆ ‘ਚ ਪਹਿਲੀ ਵਾਰ ਇਨਸਾਨ ਵਿਚ ਪਾਇਆ… ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਪਿਛਲੇ 15-20 ਦਿਨਾਂ ਵਿਚ ਪੰਜਾਬ ’ਚ ਵਾਪਰੇ ਘਟਨਾਚੱਕਰ ਸਬੰਧੀ ਸਾਰੀਆਂ ਫਾਈਲਾਂ ਆਪਣੇ ਨਾਲ ਲੈ ਕੇ ਜਾ ਰਹੇ ਹਨ। 3 ਮੈਂਬਰੀ ਕਮੇਟੀ ਤੇ ਸੋਨੀਆ ਗਾਂਧੀ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਉਨ੍ਹਾਂ ’ਤੇ ਨਿੱਜੀ ਹਮਲੇ ਕਰ ਕੇ ਪਾਰਟੀ ਦੇ ਅਨੁਸ਼ਾਸਨ ਨੂੰ ਵਿਰੋਧੀਆਂ ਨੇ ਭੰਗ ਕੀਤਾ।Read more : ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਦੀਆਂ ਘਟਨਾਵਾਂ ‘ਤੇ ਰਾਜਨੀਤੀ ਕਰਨ ’ਤੇ ਕਾਂਗਰਸ ਦੀ ਕੀਤੀ ਨਿਖੇਧੀ ਉਹ ਨਵਜੋਤ ਸਿੱਧੂ ਵਲੋਂ ਰੋਜ਼ਾਨਾ ਕੀਤੇ ਜਾ ਰਹੇ ਟਵੀਟ ਦੀ ਕਟਿੰਗ ਵੀ ਨਾਲ ਲਿਜਾ ਰਹੇ ਹਨ, ਜੋ ਅਖਬਾਰਾਂ ਵਿਚ ਛਪੀਆਂ ਸਨ। ਮੁਲਾਕਾਤ ਤੋਂ ਬਾਅਦ ਹੀ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰ ਕੇ ਸੋਨੀਆ ਗਾਂਧੀ ਨੂੰ ਭੇਜਣੀ ਹੈ ਤਾਂ ਜੋ ਪੰਜਾਬ ਸੰਕਟ ਨੂੰ ਦੂਰ ਕੀਤਾ ਜਾ ਸਕੇ। Sidhu has been critical of Capt Amarinder after the Punjab and Haryana high court in April quashed a probe into the 2015 Kotkapura firing incident. (File photo) ਕਾਂਗਰਸ ਦੀ ਜਿੱਤ ਦਾ ਏਜੰਡਾ ਵੀ ਉਨ੍ਹਾਂ ਬਣਾਇਆ ਹੋਇਆ ਹੈ। ਉਹ ਕੇਂਦਰੀ ਲੀਡਰਸ਼ਿਪ ਨੂੰ ਇਹ ਵੀ ਦੱਸਣ ਵਾਲੇ ਹਨ ਕਿ ਸਰਕਾਰ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੋਟਕਪੂਰਾ ਤੇ ਬਰਗਾੜੀ ਫਾਇਰਿੰਗ ਮਾਮਲੇ ਸਬੰਧੀ ਜਾਂਚ ਕਾਰਜ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਕੈਪਟਨ ਇਹ ਵੀ ਮੰਨ ਕੇ ਚੱਲ ਰਹੇ ਹਨ ਕਿ ਹਾਈ ਕੋਰਟ ਵਲੋਂ ਐੱਸ. ਆਈ. ਟੀ. ਦੀ ਰਿਪੋਰਟ ਨੂੰ ਰੱਦ ਕਰਨ ਦੇ ਮਾਮਲੇ ਸਬੰਧੀ ਜਾਣ-ਬੁੱਝ ਕੇ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰ ਕੇ ਉਨ੍ਹਾਂ ਦੇ ਅਕਸ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

Related Post