ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ 'ਤੇ ਚੱਲਣਾ ਪਏਗਾ :ਬਿਪਿਨ ਰਾਵਤ

By  Shanker Badra January 16th 2020 03:43 PM

ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ 'ਤੇ ਚੱਲਣਾ ਪਏਗਾ :ਬਿਪਿਨ ਰਾਵਤ:ਨਵੀਂ ਦਿੱਲੀ : ਰਾਏਸੀਨਾ ਡਾਇਲਾਗ 2020 'ਚ ਭਾਰਤ ਦੇ ਚੀਫ਼ ਆਫ਼ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਅਜੇ ਖ਼ਤਮ ਨਹੀਂ ਹੋ ਰਹੀ। ਇਹ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ 'ਤੇ ਚੱਲਣਾ ਪਏਗਾ ਅਤੇ ਭਾਰਤ ਨੂੰ ਅਮਰੀਕਾ ਦੀ ਤਰ੍ਹਾਂ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ। [caption id="attachment_380267" align="aligncenter" width="300"]Chief of Defence Staff (CDS) General Bipin Rawat terrorism Against Statement ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ 'ਤੇ ਚੱਲਣਾ ਪਏਗਾ : ਬਿਪਿਨ ਰਾਵਤ[/caption] ਜਨਰਲ ਰਾਵਤ ਨੇ ਕਿਹਾ, "ਸਾਨੂੰ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ। ਇਹ ਉਸੇ ਤਰ੍ਹਾਂ ਕੀਤਾ ਜਾ ਸਕਦਾ ਹੈ ਜਿਵੇਂ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਕੀਤਾ ਸੀ। ਜਦੋਂ ਤੱਕ ਅੱਤਵਾਦੀਆਂ ਨੂੰ ਵਿੱਤੀ ਮਦਦ ਮਿਲਣੀ ਬੰਦ ਨਹੀਂ ਹੋਵੇਗੀ, ਉਦੋਂ ਤਕ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ 'ਚ ਚੇਤਾਵਨੀ ਦਿੱਤੀ। [caption id="attachment_380265" align="aligncenter" width="300"]Chief of Defence Staff (CDS) General Bipin Rawat terrorism Against Statement ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ 'ਤੇ ਚੱਲਣਾ ਪਏਗਾ : ਬਿਪਿਨ ਰਾਵਤ[/caption] ਸੀਡੀਐਸ ਬਿਪਿਨ ਰਾਵਤ ਨੇ ਕਿਹਾ ਕਿ ਜਦੋਂ ਤੱਕ ਅਸੀਂ ਅੱਤਵਾਦ ਨੂੰ ਜੜ੍ਹ ਤੋਂ ਖਤਮ ਨਹੀਂ ਕਰਾਂਗੇ, ਉਦੋਂ ਤਕ ਅਸੀ ਇਸ ਤੋਂ ਪ੍ਰੇਸ਼ਾਨ ਹੁੰਦੇ ਰਹਾਂਗੇ। ਉਨ੍ਹਾਂ ਕਿਹਾ, "ਜਦ ਤੱਕ ਅੱਤਵਾਦ ਨੂੰ ਸਪਾਂਸਰ ਕੀਤਾ ਜਾਵੇਗਾ, ਇਹ ਖਤਮ ਨਹੀਂ ਹੋ ਸਕਦਾ। ਅੱਤਵਾਦੀਆਂ ਦੀ ਫੰਡਿੰਗ ਨੂੰ ਰੋਕਣ ਦੀ ਜ਼ਰੂਰਤ ਹੈ ਤਾਂ ਹੀ ਅੱਤਵਾਦ 'ਤੇ ਕਾਬੂ ਪਾਇਆ ਜਾ ਸਕੇਗਾ।" [caption id="attachment_380267" align="aligncenter" width="300"]Chief of Defence Staff (CDS) General Bipin Rawat terrorism Against Statement ਅੱਤਵਾਦ ਦੇ ਖ਼ਾਤਮੇ ਲਈ ਸਾਨੂੰ ਅਮਰੀਕਾ ਦੇ ਰਾਹ 'ਤੇ ਚੱਲਣਾ ਪਏਗਾ : ਬਿਪਿਨ ਰਾਵਤ[/caption] ਬਿਪਿਨ ਰਾਵਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, "ਜਿਹੜਾ ਵੀ ਦੇਸ਼ ਅੱਤਵਾਦ ਨੂੰ ਸਪਾਂਸਰ ਕਰ ਰਿਹਾ ਹੈ, ਉਸ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ। ਐਫਏਟੀਐਫ ਅਜਿਹੇ ਦੇਸ਼ਾਂ ਨੂੰ ਕਾਲੀ ਸੂਚੀ 'ਚ ਪਾ ਕੇ ਚੰਗਾ ਕੰਮ ਕਰ ਰਿਹਾ ਹੈ। ਸਿਆਸੀ ਤੌਰ 'ਤੇ ਇਨ੍ਹਾਂ ਦੇਸ਼ਾਂ ਨੂੰ ਵੀ ਅਲੱਗ-ਥਲੱਗ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਸੀ.ਡੀ.ਐਸ. ਰਾਵਤ ਦਾ ਇਸ਼ਾਰਾ ਪਾਕਿਸਤਾਨ ਵੱਲ ਸੀ। -PTCNews

Related Post