ਆਪਣੀ ਜਾਨ 'ਤੇ ਖੇਡ ਕੇ ਇਸ ਬੱਚੇ ਨੇ ਹੜ੍ਹ 'ਚ ਐਂਬੂਲੈਂਸ ਨੂੰ ਦਿਖਾਇਆ ਸੀ ਰਸਤਾ, ਹੋਇਆ ਸਨਮਾਨ (ਵੀਡੀਓ)

By  Jashan A August 17th 2019 04:26 PM

ਆਪਣੀ ਜਾਨ 'ਤੇ ਖੇਡ ਕੇ ਇਸ ਬੱਚੇ ਨੇ ਹੜ੍ਹ 'ਚ ਐਂਬੂਲੈਂਸ ਨੂੰ ਦਿਖਾਇਆ ਸੀ ਰਸਤਾ, ਹੋਇਆ ਸਨਮਾਨ (ਵੀਡੀਓ),ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕਿਆਂ 'ਚ ਪੈ ਰਹੀ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਜਿਨ੍ਹਾਂ 'ਚ ਕਰਨਾਟਕ ਵੀ ਸ਼ਾਮਲ ਹੈ। ਕਈ ਜ਼ਿਲਿਆਂ ਵਿਚੋਂ ਪਰਿਵਾਰ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਜਾ ਚੁੱਕੇ ਹਨ। ਜ਼ਿਆਦਾਤਰ ਸੜਕਾਂ ਬੰਦ ਹਨ।

Ambulance ਅਜਿਹੇ ਵਿਚ ਕਰਨਾਟਕ ਦੇ ਰਾਏਚੂਰ ਜ਼ਿਲੇ 'ਚ ਇਕ 12 ਸਾਲਾ ਲੜਕਾ ਐਂਬੂਲੈਂਸ ਨੂੰ ਰਸਤਾ ਦਿਖਾਉਂਦਾ ਰਿਹਾ, ਤਾਂ ਕਿ ਉਹ ਸਹੀ ਸਲਾਮਤ ਮੁੱਖ ਮਾਰਗ ਤਕ ਪਹੁੰਚ ਜਾਵੇ। ਇਸ ਲੜਕੇ ਦਾ ਨਾਂ ਵੇਂਕਟੇਸ਼ ਹੈ। ਇਸ ਕੰਮ ਕਾਰਨ ਉਸ ਨੂੰ ਸਥਾਨਕ ਪ੍ਰਸ਼ਾਸਨ ਨੇ ਬਹਾਦਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹੋਰ ਪੜ੍ਹੋ:ਰੂਸ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ, ਕਈ ਜ਼ਖਮੀ

Ambulance ਵੇਂਕਟੇਸ਼ ਨੇ ਐਂਬੂਲੈਂਸ ਨੂੰ ਉਸ ਸਮੇਂ ਰਸਤਾ ਦਿਖਾਇਆ, ਜਦੋਂ ਉਸ ਨੇ ਇਕ ਪੁਲ ਤੋਂ ਲੰਘਣਾ ਸੀ। ਹੜ੍ਹ ਕਾਰਨ ਕਾਰਨ ਡਰਾਈਵਰ ਲਈ ਪੁਲ ਦੀ ਸਥਿਤੀ ਅਤੇ ਪਾਣੀ ਦੀ ਡੂੰਘਾਈ ਬਾਰੇ ਪਤਾ ਲਾਉਣਾ ਮੁਸ਼ਕਲ ਸੀ।

Ambulance ਉਸ ਦੌਰਾਨ ਵੇਂਕਟੇਸ਼ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ, ਤਾਂ ਉਸ ਨੇ ਐਂਬੂਲੈਂਸ ਨੂੰ ਦੇਖਿਆ ਅਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ।ਉਹ ਐਂਬੂਲੈਂਸ ਦੇ ਅੱਗੇ-ਅੱਗੇ ਦੌੜਦਾ ਰਿਹਾ, ਜਿਸ ਕਾਰਨ ਐਂਬੂਲੈਂਸ ਹੜ੍ਹ ਦੇ ਪਾਣੀ 'ਚੋਂ ਸੁਰੱਖਿਅਤ ਬਾਹਰ ਆ ਗਈ।

https://www.instagram.com/p/B1QkBNslCKF/?utm_source=ig_web_copy_link

-PTC News

Related Post