Thu, May 16, 2024
Whatsapp

Fact Check: ਨਸ਼ੇ 'ਚ ਧੁੱਤ ਨੌਜਵਾਨ ਵੱਲੋਂ ਨਹੀਂ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਅੰਦਰ ਵੜਨ ਦੀ ਕੋਸ਼ਿਸ਼; ਅਫ਼ਵਾਹਾਂ ਤੋਂ ਸਾਵਧਾਨ

Written by  Jasmeet Singh -- December 01st 2023 07:07 PM
Fact Check: ਨਸ਼ੇ 'ਚ ਧੁੱਤ ਨੌਜਵਾਨ ਵੱਲੋਂ ਨਹੀਂ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਅੰਦਰ ਵੜਨ ਦੀ ਕੋਸ਼ਿਸ਼; ਅਫ਼ਵਾਹਾਂ ਤੋਂ ਸਾਵਧਾਨ

Fact Check: ਨਸ਼ੇ 'ਚ ਧੁੱਤ ਨੌਜਵਾਨ ਵੱਲੋਂ ਨਹੀਂ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਅੰਦਰ ਵੜਨ ਦੀ ਕੋਸ਼ਿਸ਼; ਅਫ਼ਵਾਹਾਂ ਤੋਂ ਸਾਵਧਾਨ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨੇੜੇ ਸੇਵਾਦਾਰਾਂ ਵੱਲੋਂ ਨਸ਼ੇ 'ਚ ਘੁੰਮਦੇ ਇੱਕ ਨੌਜਵਾਨ ਨੂੰ ਕਾਬੂ ਕਰ ਬਾਹਰ ਦਾ ਰਸਤਾ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।

ਸ਼ੁੱਕਰਵਾਰ ਸਵੇਰੇ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਸਰਾਂ ਕੋਲ ਇੱਕ ਨੌਜਵਾਨ ਘੁੰਮ ਰਿਹਾ ਸੀ। ਜਿਸ ਤਰ੍ਹਾਂ ਉਹ ਤੁਰ ਰਿਹਾ ਸੀ, ਉਸ ਨੂੰ ਦੇਖਦਿਆਂ ਉਹ ਨਸ਼ੇੜੀ ਲੱਗ ਰਿਹਾ ਸੀ। ਹਾਲਾਂਕਿ ਵਿਅਕਤੀ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਉਹ ਹੋਸ਼ ਵਿੱਚ ਨਹੀਂ ਸੀ।


ਜਿਵੇਂ ਹੀ ਸੇਵਾਦਾਰਾਂ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।

ਸਾਰੇ ਰਾਹਗੀਰ ਉਸ ਵਿਅਕਤੀ ਨੂੰ ਦੇਖ ਹੈਰਾਨ ਸਨ। ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਵਿਅਕਤੀ ਦੀ ਉਮਰ ਲਗਭਗ 25 ਤੋਂ 30 ਸਾਲ ਦੇ ਵਿਚਕਾਰ ਹੋਵੇਗੀ। 

ਜਿਵੇਂ ਹੀ ਸੇਵਾਦਾਰਾਂ ਨੇ ਉਸ ਨੂੰ ਦੇਖਿਆ ਤਾਂ ਉਨ੍ਹਾਂ ਉਸ ਨੂੰ ਉਥੋਂ ਹਟਾ ਕੇ ਬਾਹਰ ਭੇਜ ਦਿੱਤਾ। ਸ਼੍ਰੋਮਣੀ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਨਸ਼ੇ ਦੀ ਹਾਲਤ 'ਚ ਘੁੰਮ ਰਹੇ ਇਸ ਨੌਜਵਾਨ ਨੂੰ ਬਾਹਰ ਕੱਢਣ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਵੀਡੀਓ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਇਹ ਵੀਡੀਓ ਕੰਪਲੈਕਸ ਦੇ ਬਾਹਰ ਇਕ ਸਰਾਂ ਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਸਬੰਧੀ ਸੂਚਨਾ ਮਿਲ ਗਈ ਹੈ। ਸਾਵਧਾਨੀ ਵਜੋਂ ਸੇਵਾਦਾਰ ਉਸ ਨੂੰ ਬਾਹਰ ਲੈ ਗਏ ਤਾਂ ਜੋ ਉਹ ਕਿਸੇ ਰਾਹਗੀਰ ਨੂੰ ਨੁਕਸਾਨ ਨਾ ਪਹੁੰਚਾ ਸਕੇ।

- With inputs from our correspondent

Top News view more...

Latest News view more...