ਚੀਨ ਨੇ ਪਹਿਲੀ ਵਾਰ ਗਲਵਾਨ ਘਾਟੀ ਵਿਚ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

By  Shanker Badra February 19th 2021 10:20 AM

ਨਵੀਂ ਦਿੱਲੀ :  ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਕਰੀਬ ਅੱਠ ਮਹੀਨੇ ਬਾਅਦ ਚੀਨ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਕਬੂਲਨਾਮਾ ਕੀਤਾ ਹੈ। ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਕਿ ਜੂਨ 'ਚ ਗਲਵਾਨ 'ਚ ਹੋਈ ਝੜਪ 'ਚ ਉਸ ਦੇ ਚਾਰ ਜਵਾਨ ਮਾਰੇ ਗਏ ਸਨ। ਇਨ੍ਹਾਂ ਸਾਰੇ ਫੌਜੀਆਂ ਨੂੰ ਚੀਨ ਨੇ ਆਪਣੇ ਹੀਰੋ ਦਾ ਦਰਜਾ ਦਿੱਤਾ ਸੀ। ਇਸ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ।

China says 4 soldiers killed in Galwan clash with India, reveals their name ਚੀਨ ਨੇ ਪਹਿਲੀ ਵਾਰਗਲਵਾਨ ਘਾਟੀ ਵਿਚ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

ਪੜ੍ਹੋ ਹੋਰ ਖ਼ਬਰਾਂ : ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਚੀਨ ਨੇ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਦੌਰਾਨ ਮਾਰੇ ਗਏ ਅਪਣੇ ਜਵਾਨਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਵੱਲੋਂ ਇਹਨਾਂ ਜਵਾਨਾਂ ਦੇ ਨਾਂਅ ਜਾਰੀ ਕੀਤੇ ਗਏ ਹਨ ,ਜਦਕਿ ਤੱਕ ਚੀਨ ਨੇ ਹੁਣ ਤੱਕ ਆਪਣੇ ਜਵਾਨਾਂ ਦੇ ਮਾਰ ਜਾਣ 'ਤੇ ਚੁੱਪ ਵੱਟ ਰੱਖੀ ਸੀ।ਹੁਣ ਪਹਿਲੀ ਵਾਰ ਚੀਨ ਨੇ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ ਹੈ।

China says 4 soldiers killed in Galwan clash with India, reveals their name ਚੀਨ ਨੇ ਪਹਿਲੀ ਵਾਰਗਲਵਾਨ ਘਾਟੀ ਵਿਚ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

ਖ਼ਬਰਾਂ ਅਨੁਸਾਰ ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਕਾਰਾਕੋਰਮ ਚੋਟੀ 'ਤੇ ਤਾਇਨਾਤ ਚਾਰ ਚੀਨੀ ਸੈਨਿਕਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਹੈ। ਇਹਨਾਂ ਦੇ ਨਾਂਅ ਚੇਨ ਹੋਂਗਜੁਨ, ਚੇਨ ਸ਼ਿਆਂਗਰੋਂਗ, ਸ਼ਿਆਓ ਸਿਉਆਨ, ਵੈਂਗ ਝੁਓਰਾਨ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵੱਲੋਂ ਗਲਵਾਨ ਘਾਟੀ ਵਿਚ ਮਾਰੇ ਗਏ ਅਪਣੇ ਜਵਾਨਾਂ ਦਾ ਅੰਕੜਾ ਬਹੁਤ ਘੱਟ ਦੱਸਿਆ ਜਾ ਰਿਹਾ ਹੈ।

China says 4 soldiers killed in Galwan clash with India, reveals their name ਚੀਨ ਨੇ ਪਹਿਲੀ ਵਾਰਗਲਵਾਨ ਘਾਟੀ ਵਿਚ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ

ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਇੱਥੇ ਵੀ ਧੋਖਾ ਕਰ ਰਿਹਾ ਹੈ ਤੇ ਆਪਣੇ ਮਾਰੇ ਗਏ ਜਵਾਨਾਂ ਦੀ ਅਸਲੀ ਗਿਣਤੀ ਲੁਕਾ ਰਿਹਾ ਹੈ। ਹਾਲਾਂਕਿ ਸੀਜੀਟੀਐਨ ਨੇ ਗਲਵਾਨ ਦਾ ਨਾਂਅ ਨਹੀਂ ਲਿਆ ਤੇ ਕਿਹਾ ਕਿ ਜੂਨ ਮਹੀਨੇ ਚ ਇਕ ਸਰਹੱਦੀ ਵਿਵਾਦ 'ਚ ਇਹ ਹੋਇਆ ਪਰ ਗਲੋਬਲ ਟਾਇਮਸ ਨੇ ਸਾਫ ਲਿਖਿਆ ਕਿ ਗਲਵਾਨ ਘਾਟੀ 'ਚ ਹੋਈ ਹਿੰਸਾ 'ਚ ਇਹ ਨੁਕਸਾਨ ਹੋਇਆ ਹੈ।

-PTCNews

Related Post