Sat, Apr 27, 2024
Whatsapp

ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ

Written by  Shanker Badra -- February 19th 2021 08:17 AM -- Updated: February 19th 2021 08:27 AM
ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ

ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ

ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ:ਭੋਪਾਲ : ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਇਹ ਹਾਦਸਾ ਮੰਡਲਾ ਦੇ ਬੰਹਨੀ ਖੇਤਰ ਵਿੱਚ ਉਸ ਸਮੇਂ ਹੋਇਆ, ਜਦੋਂ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। [caption id="attachment_476125" align="aligncenter" width="700"]Madhya Pradesh: One dead, 12 injured as bus overturns in Bamhani area of Mandla ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ[/caption] ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖਮੀ ਹੋ ਗਏ ਹਨ। ਏਐਸਪੀ ਗਜੇਂਦਰ ਸਿੰਘ ਕੰਵਰ ਨੇ ਦੱਸਿਆ ਹੈ ਕਿ ਜ਼ਖਮੀਆਂ ਨੂੰ ਨੈਨਪੁਰ ਦੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਸਨੇ ਕਿਹਾ ਹੈ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। [caption id="attachment_476122" align="aligncenter" width="700"]Madhya Pradesh: One dead, 12 injured as bus overturns in Bamhani area of Mandla ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਬਾਰਾਤੀਆਂ ਨਾਲ ਭਰੀ ਬੱਸ ਨੂੰ ਚਲਾ ਰਿਹਾ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ। ਕਥਿਤ ਤੌਰ 'ਤੇ ਇਸ ਦੇ ਚੱਲਦੇ ਇਹ ਹਾਦਸਾ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਇਸ ਹਫਤੇ ਸਿੱਧੀ ਵਿੱਚ ਵੀ ਇੱਕ ਵੱਡਾ ਬੱਸ ਹਾਦਸਾ ਹੋ ਗਿਆ ਸੀ। [caption id="attachment_476124" align="aligncenter" width="700"]Madhya Pradesh: One dead, 12 injured as bus overturns in Bamhani area of Mandla ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ[/caption] ਦੱਸ ਦੇਈਏ ਕਿ ਸਿੱਧੀ ਜ਼ਿਲ੍ਹੇ ਦੇ ਰਾਮਪੁਰ ਨੈਕਿਨ ਥਾਣਾ ਖੇਤਰ ਵਿੱਚ ਮੰਗਲਵਾਰ ਨੂੰ ਹੋਏ ਬੱਸ ਹਾਦਸੇ ਵਿੱਚ 51 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਤੋਂ ਬਾਅਦ ਤਿੰਨ ਲੋਕ ਅਜੇ ਤੱਕ ਲਾਪਤਾ ਹਨ। ਹਾਦਸੇ ਦੇ ਤੀਸਰੇ ਦਿਨ ਵੀਰਵਾਰ ਨੂੰ ਨਹਿਰ ਦੀ ਚਾਰ ਕਿਲੋਮੀਟਰ ਲੰਬੀ ਸੁਰੰਗ ਵਿੱਚ ਐੱਨ.ਡੀ.ਆਰ.ਐੱਫ. ਦੇ ਜਵਾਨਾਂ ਨੇ ਸਰਚਿੰਗ ਆਪਰੇਸ਼ਨ ਚਲਾਇਆ ਪਰ ਕੁੱਝ ਪਤਾ ਨਾ ਚੱਲ ਸਕਿਆ। -PTCNews


Top News view more...

Latest News view more...